ਟੋਰਾਂਟੋ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਅੱਗ ਲੱਗਣ ਕਾਰਨ ਟਰਮੀਨਲ 1 ਤੋਂ ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਪੁਲਿਸ ਕਾਂਸਟੇਬਲ ਅਖਿਲ ਮੂਕੇਨ ਨੇ ਕੈਨੇਡੀਅਨ ਮੀਡੀਆ ਨੂੰ ਦੱਸਿਆ ਕਿ ਅੱਗ ਸਥਾਨਕ ਸਮੇਂ ਮੁਤਾਬਕ ਸ਼ਾਮੀਂ 6.30 ਵਜੇ ਲੱਗੀ ਅਤੇ ਜਲਦੀ ਹੀ ਇਸ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਖਿਲ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਟਰਮੀਨਲ ‘ਤੇ ਧੂੰਏਂ ਤੇ ਪਾਣੀ ਕਾਰਨ ਅਮਰੀਕਾ ਜਾਣ ਵਾਲੀ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।
Related Posts
ਪੰਜਾਬ ਚ ਕਰਫਿਊ ਦੌਰਾਨ ਕੋਈ ਵੀ ਰਿਆਇਤ ਨਹੀਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਜ ਵਿਚ ਕਰਫਿਊ ਦੌਰਾਨ ਕਿਸੇ ਕਿਸਮ ਦੀ ਢਿੱਲ…
ਚੀਨ ਨੇ ਚੰਨ ਤੇ ਮੱਲਾ ਮਾਰਨੀਆਂ ਕੀਤੀਆਂ ਸ਼ੁਰੂ
ਬੀਜਿੰਗ — ਚੀਨ ਨੇ ਵੀਰਵਾਰ ਨੂੰ ਪੁਲਾੜ ਵਿਚ ਇਤਿਹਾਸ ਰਚ ਦਿੱਤਾ। ਅਮਰੀਕੀ ਮੀਡੀਆ ਮੁਤਾਬਕ ਚੀਨ ਨੇ ਚੰਨ ਦੇ ਬਾਹਰੀ ਹਿੱਸੇ…
ਸੀਲਾ ਦਿਕਸ਼ਿਤ ਦਾ ਅੱਜ ਹੋਇਆ ਦਿਹਾਂਤ
ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ…