ਨਵੀਂ ਦਿੱਲੀ– ਪ੍ਰੀਜ਼ਰਵ ਕੀਤੇ ਗਏ ਖਾਣੇ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰੀਜ਼ਰਵ ਕਰਨ ਨਾਲ ਖਾਣੇ ’ਚ ਕੈਮੀਕਲ ਬਣਨ ਲੱਗਦਾ ਹੈ ਅਤੇ 2 ਤੋਂ 3 ਦਿਨ ਤੱਕ ਰੱਖੇ ਗਏ ਅਜਿਹੇ ਖਾਣੇ ਨੂੰ
ਖਾਣ ’ਤੇ ਕੈਂਸਰ ਹੋ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਹੁਣ ਲਾਈਫ ਸਟਾਈਲ ਕਾਰਨ ਕੈਂਸਰ ਦੇ ਮਾਮਲੇ ਵਧ ਰਹੇ ਹਨ। ਇਨ੍ਹਾਂ ’ਚੋਂ ਇਕ ਕਾਰਨ ਖਾਣ ਪੀਣ ਵੀ ਹੈ। ਪੇਟ ਨਾਲ ਸਬੰਧਤ ਕੈਂਸਰ ਨੂੰ ਲੈ ਕੇ ਮਲਟੀ ਸੈਂਟਰ ਟ੍ਰਾਇਲ
’ਚ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੈਂਸਰ ਦੇ ਚਾਰ ਕਾਰਨਾਂ ’ਚੋਂ ਇਕ ਪ੍ਰੀਜ਼ਰਵਡ ਫੂਡ ਵੀ ਹੈ।
ਪ੍ਰੀਜ਼ਰਵਡ ਫੂਡ ’ਚ ਆਕਸੀਜਨ ਦਾ ਲੈਵਲ ਹੁੰਦਾ ਹੈ ਘੱਟ ਮਾਹਿਰਾਂ ਮੁਤਾਬਕ ਜਦੋਂ ਖਾਣੇ ਨੂੰ ਪ੍ਰੀਜ਼ਰਵ ਜਾਂ ਡੱਬਾ ਬੰਦ ਕੀਤਾ ਜਾਂਦਾ ਹੈ ਤਾਂ ਉਸ ’ਚ ਆਕਸੀਜਨ ਦਾ ਲੈਵਲ ਘੱਟ ਹੋ ਜਾਂਦਾ ਹੈ, ਜਿਸ ਨਾਲ ਇਮਿਊਨ ਸਿਸਟਮ ਵੀ ਕਮਜ਼ੋਰ ਹੁੰਦਾ ਹੈ। ਇਸ ਤੋਂ ਇਲਾਵਾ ਜੇ ਪ੍ਰੀਜ਼ਰਵਡ ਫੂਡ ਨਾਨਵੈੱਜ ਹੈ ਤਾਂ ਉਹ ਕਾਰਿਸਨੋਜੋਨਿਕ ਮਤਲਬ ਕੈਂਸਰ ਪੈਦਾ ਕਰਨ ਵਾਲੇ ਤੱਤ ਉਸ ’ਚ ਬਣਨ ਲੱਗਦੇ ਹਨ ਅਤੇ ਇਸ ਨਾਲ ਕੈਂਸਰ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।