ਜ਼ਹਿਰੀਲੀ ਸ਼ਰਾਬ ਦੇ ਮਸਲੇ ‘ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ

ਚੰਡੀਗੜ੍ਹ: ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਸਲੇ ‘ਤੇ ਲਗਾਤਾਰ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ। ਇਸ ਤਹਿਤ ਅੱਜ ਅਕਾਲੀ ਦਲ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਪਿੰਡ ਘੱਗਰ ਸਰਾਏ ‘ਚ ਸੁਖਬੀਰ ਬਾਦਲ ਦੀ ਅਗਵਾਈ ‘ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਅਕਾਲੀ ਦਲ ਦੇ ਲੀਡਰ ਅਤੇ ਵੱਡੀ ਗਿਣਤੀ ਵਰਕਰ ਇਸ ਧਰਨੇ ‘ਚ ਪਹੁੰਚੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਸੁਰਜੀਤ ਸਿੰਘ ਰੱਖੜਾ ਅਤੇ ਐਨਕੇ ਸ਼ਰਮਾ ਵੀ ਪਹੁੰਚੇ ਸਨ।

ਧਰਨੇ ‘ਚ ਪਹੁੰਚੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ‘ਪੰਜਾਬ ਸਰਕਾਰ ਨੇ ਸੋਨੀਆ ਗਾਂਧੀ ਨੂੰ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ‘ਚੋਂ ਕਮਾ ਕੇ ਭੇਜੇ ਹਨ। ਉਨ੍ਹਾਂ ਕੈਪਟਨ ਸਰਕਾਰ ‘ਤੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਗੈਰ ਕਾਨੂੰਨੀ ਕੰਮ ਰੋਕਣੇ ਤਾਂ ਕੀ ਸਨ ਸਗੋਂ ਮਾਫੀਆ ਰਾਜ ਨੂੰ ਬੜਾਵਾ ਦੇ ਰਹੇ ਹਨ।’


ਉਨ੍ਹਾਂ ਕਿਹਾ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਪੰਜਾਬ ਸਰਕਾਰ ਸਬਸਿਡੀ ਨਹੀਂ ਦੇ ਸਕਦੀ, ਹਾਲਾਂਕਿ ਕੇਂਦਰ ਨੇ ਵੀ ਪੈਸੇ ਦਿੱਤੇ ਪਰ ਇਹ ਹਾਲੇ ਵੀ ਖਜ਼ਾਨਾ ਖਾਲੀ ਆਖ ਰਹੇ ਹਨ। ਕੈਪਟਨ ਰਾਜ ਵਿਚ ਰਾਸ਼ਨ ਘੋਟਾਲੇ ਹੋ ਰਹੇ ਹਨ ਤੇ ਹੁਣ ਸਾਨੂੰ ਸੂਬੇ ਦੇ ਹਾਲਾਤ ਦੇਖ ਕੇ ਮਜਬੂਰਨ ਸੜਕਾਂ ‘ਤੇ ਉਤਰਨਾ ਪਿਆ।

ਅਕਾਲੀ ਦਲ ਵੱਲੋਂ ਰੋਸ ਧਰਨੇ ਦੌਰਾਨ ਜ਼ਹਿਰੀਲੀ ਸ਼ਰਾਬ ਤੋਂ ਇਲਾਵਾ ਰੇਤ ਬਜਰੀ ਮਾਈਨਿੰਗ ਮਾਫੀਆ, ਰਾਸ਼ਨ ਬੰਦ ਘੋਟਾਲਾ ਅਤੇ ਬਿਜਲੀ ਬਿੱਲ ਮੁਆਫ਼ੀ ਵਰਗੇ ਮੁੱਦੇ ਵੀ ਚੁੱਕੇ ਗਏ।

Leave a Reply

Your email address will not be published. Required fields are marked *