ਅਹਿਮਦਨਗਰ – ਮਾਹਾਰਾਸਟਰ ਦੇ ਜਿਲ੍ਹੇ ਅਹਿਮਦਨਗਰ ਦਾ ਇੱਕ ਸ਼ਹਿਰ ਸ਼ਨੀ ਸ਼ਿਗਨਾਪੁਰ ਜਿੱਥੇ ਕਿ 200 ਘਰ ਹਨ ਤੇ ਇਹ ਇੱਕ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਜਿੱਥੇ ਬਹੁਤ ਸਾਰੇ ਧਾਰਮਿਕ ਯਾਤਰੀ ਹਿੰਦੂ ਦੇਵਤੇ ਸ਼ਨੀ ਦੀ ਪੂਜਾ ਕਰਨ ਵਾਸਤੇ ਪਹੁੰਚਦੇ ਹਨ ।ਇੱਥੇ ਤੁਸੀ ਸ਼ਨੀ ਦੇਵਤਾ ਦਾ ਦੇਸ਼ ਭਰ ‘ਚੋਂ ਇਕ ਸ਼ਾਨਦਾਰ ਮੰਦਰ ਦੇਖ ਸਕਦੇ ਹੋ ।ਸ਼ਨੀ ਸ਼ਿਗਨਾਪੁਰ ਦੇ ਵਾਸੀ ਸ਼ਨੀ ਦੇਵਤੇ ਨੂੰ ਅਪਣਾ ਰਾਖਾ ਮੰਨਦੇ ਹਨ ।ਪਿਛਲੇ ੩੦੦ ਸਾਲ ਤੋਂ ਇਸ ਪਿੰਡ ਦੇ ਕਿਸੇ ਘਰ ਨੂੰ ਕੋਈ ਦਰਵਾਜ਼ਾ ਨਹੀਂ ਹੈ ।ਇਹ ਵਿਸ਼ਵਾਸ਼ ਹੁਣ ਨੇੜਲੇ ਸ਼ਹਿਰਾਂ ਵਿਚ ਵੀ ਪਹੁੰਚ ਗਿਆ ਹੈ।ਇਸ ਸ਼ਹਿਰ ਵਿੱਚ ਸ਼ਨੀ ਦੇਵਤੇ ਦੀ ਕਾਲੇ ਰੰਗ ਦੀ ਮੂਰਤੀ 1.5 ਮੀਟਰ ਲੰਬੀ ਹੈ। ਉਸਨੂੰ ਇੱਕ ਚਬੂਤਰੇ ਤੇ ਸਥਾਪਤ ਕੀਤਾ ਗਿਆ ਹੈ। ਇਸ ਦੇ ਆਲੇ ਦੁਆਲੇ ਕੋਈ ਕੰਧ ਨਹੀਂ ਹੈ।ਇੱਥੇ ਆਉਣ ਵਾਲੇ ਸ਼ਰਧਾਲੂਆ ਵਲੋਂ ਸ਼ਨੀ ਦੇਵਤੇ ਨੂੰ ਸਰ੍ਹੋਂ ਦੇ ਤੇਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਇਹ ਮੰਦਰ ਸਾਰਾ ਸਾਲ 24 ਘੰਟੇ ਖੁੱਲਾ ਰਹਿੰਦਾ ਹੈ।ਮੰਦਰ ਦੀ ਦੇਖਭਾਲ ਲਈ ਇੱਕ ਟਰੱਸਟ ਬਣ ਗਿਆ ਹੈ ਜੋ ਕਿ ਸਰਧਾਲੂਆਂ ਵਲੋਂ ਦਿੱਤੇ ਜਾਂਦੇ ਚੜ੍ਹਾਵੇ ਦੀ ਸਹਾਇਤਾ ਨਾਲ ਮੰਦਰ ਦਾ ਪ੍ਰਬੰਧ ਚਲਾਉਂਦਾ ਹੈ।
Related Posts
ਰੰਗਾਂ ਵਿਚ ਧੜਕੇ ਜ਼ਿੰਦਗੀ
ਰੰਗਾਂ ਨੂੰ ਗੱਲਾਂ ਕਰਦੇ ਤੱਕਿਆ ਜਾ ਸਕਦਾ ਹੈ | ਬਸ, ਰਤਾ ਧਿਆਨ ਦੇਣ ਦੀ ਲੋੜ ਹੈ | ਤੁਹਾਨੂੰ ਉਨ੍ਹਾਂ ਦੀ…
ਮੁੱਖ ਸਕੱਤਰ ਕੋਲੋਂ ਆਬਕਾਰੀ ਤੇ ਕਰ ਵਿਭਾਗ ਦੇ ਚਾਰਜ ਵਾਪਸ ਲਿਆ
ਚੰਡੀਗੜ• : ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਦਰਮਿਆਨ ਚਲਦੇ ਆ ਰਹੇ ਵਿਵਾਦ ਦੌਰਾਨ ਸਰਕਾਰ ਨੇ ਕਰਨ ਅਵਤਾਰ ਸਿੰਘ…
ਲੌਕਡਾਊਨ 2.0 ਲਈ ਜਾਰੀ ਕੀਤੀਆਂ ਗਾਈਡਲਾਈਂਸ, ਦੇਖੋ ਕਿੰਨ੍ਹਾਂ ਚੀਜ਼ਾਂ ‘ਤੇ ਲੱਗੀ ਪਬੰਦੀ
ਨਵੀਂ ਦਿੱਲੀ: ਲੌਕਡਾਊਨ 2.0 ਲਈ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਦੇਸ਼ ਭਰ ਵਿਚ ਹਵਾਈ, ਰੇਲ ਅਤੇ ਸੜਕੀ…