ਦੇਹਰਾਦੂਨ—ਉੱਤਰਾਖੰਡ ਦੇ ਸ਼ਹਿਰ ‘ਚ ਇਕ ਨੌਜਵਾਨ ਨੇ ਕਾਲਜ ਤੋਂ ਪਰੀਖਿਆ ਦੇ ਕੇ ਆ ਰਹੀ ਇਕ ਵਿਦਿਆਰਥਣ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਤਕਰੀਬਨ 70 ਫਿਸਦੀ ਸੜ ਚੁੱਕੀ ਵਿਦਿਆਰਥਣ ਨੂੰ ਗੰਭੀਰ ਹਾਲਤ ‘ਚ ਮੈਡਿਕਲ ਕਾਲਜ ਸ਼੍ਰੀਨਗਰ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੋੜੀ ਜ਼ਿਲ੍ਹੇ ਦੇ ਕਫੋਲਸਯੂ ਪੱਟੀ ਦੇ ਇਕ ਪਿੰਡ ਦੀ 18 ਸਾਲਾਂ ਲੜਕੀ ਐਤਵਾਰ ਨੂੰ ਬੀ. ਐੱਸ. ਸੀ. ਦੀ ਪ੍ਰੋਯਗਾਤਮਕ ਪਰੀਖਿਆ ਦੇ ਕੇ ਆਪਣੀ ਸਕੂਟਰੀ ‘ਤੇ ਵਾਪਸ ਆ ਰਹੀ ਸੀ। ਰਾਸਤੇ ‘ਚ ਪਿੰਡ ਗਹੜ ਦਾ ਮਨੋਜ ਸਿੰਘ ਉਰਫ ਬੰਟੀ ਉਸਦਾ ਪਿੱਛਾ ਕਰਨ ਲਗ ਪਿਆ, ਥੋੜੀ ਅੱਗੇ ਜਾਣ ਤੋਂ ਬਾਅਦ ਸੁੰਨਸਾਨ ਜਗ੍ਹਾ ‘ਤੇ ਪਹੰਚ ਕੇ ਉਸ ਨੇ ਲੜਕੀ ਨੂੰ ਰੋਕ ਕੇ ਜ਼ਬਰਦਸਤੀ ਕਰਨੀ ਸ਼ੁਰੂ ਕੀਤੀ। ਜਦੋਂ ਲੜਕੀ ਨੇ ਉਸਦਾ ਵਿਰੋਧ ਕੀਤਾ ਤਾਂ ਉਸ ਨੇ ਲੜਕੀ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਕੁਝ ਸਮੇਂ ਬਾਅਦ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਲੜਕੀ ਨੂੰ ਜ਼ਖਮੀ ਹਾਲਤ ‘ਚ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁਲਸ ਨੇ ਪਹੁੰਚ ਕੇ ਲੜਕੀ ਨੂੰ 108 ਐਂਬੂਲੈਂਸ ਦੀ ਮਦਦ ਨਾਲ ਪੋੜੀ ਦੇ ਹਸਪਤਾਲ ਪਹੁੰਚਾਇਆ। ਇਥੇ ਡਾਕਟਰਾਂ ਨੇ ਫਸਟ ਏਡ ਤੋਂ ਬਾਅਦ ਵਿਦਿਆਰਥਣ ਨੂੰ ਮੈਡਿਕਲ ਕਾਲਜ ਲਈ ਰੈਫਰ ਕਰ ਦਿੱਤਾ। ਡਾ. ਬੀ. ਪੀ. ਮੋਰਯਾ ਤੇ ਡਾ. ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਤਕਰੀਬਨ 70 ਫੀਸਦੀ ਸੜ ਚੁੱਕੀ ਹੈ। ਪੁਲਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Posts
ਪ੍ਰਧਾਨ ਮੰਤਰੀ ਮੋਦੀ ਭਲਕੇ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ। ਅਜਿਹੀਆਂ ਸੰਭਾਵਨਾਵਾਂ ਹਨ ਕਿ ਉਹ ਕੋਰੋਨਾ ਵਾਇਰਸ ਦੇ…
ਵਰਲਡ ਸਿੱਖ ਪਾਰਲੀਮੈਂਟ ਵਲੋਂ ਭਾਰਤ ਸਰਕਾਰ ਖਿਲਾਫ ਅਤੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ।
ਲੰਡਨ — ਪੰਜਾਬ ਅੰਦਰ ਨਵਾਂਸ਼ਹਿਰ ਦੀ ਅਦਾਲਤ ਵੱਲੋਂ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿੱਖ ਲਿਟਰੇਚਰ…
ਪੰਜਾਬ ‘ਚ ਕਰਫਿਊ ਨੂੰ ਵਧਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ: ਕੈਪਟਨ
ਕਰਫਿਊ ਨੂੰ ਵਧਾਉਣ ਬਾਰੇ ਫ਼ੈਸਲਾ 10 ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…