ਚੰਡੀਗੜ੍ਹ : ਦੁਨੀਆਂ ਵਿੱਚ ਕਹਿਰ ਵਰਤਾ ਰਹੇ ਕਰੋਨਾ ਦਾ ਕਹਿਰ ਦੇਸ਼ ਦੇ ਸੂਬਿਆਂ ਵਿੱਚ ਵੱਖ ਵੱਖ ਤਰ੍ਹਾਂ ਨਾਲ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਵਿਚ ਰਾਮ ਦਰਬਾਰ ਫੇਜ਼-2 ਸਥਿਤ ਆਪਣੇ ਘਰ ‘ਚ ਇਕ ਕੁੜੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਕੁੜੀ ਪ੍ਰਾਈਵੇਟ ਨੌਕਰੀ ਕਰਦੀ ਸੀ ਅਤੇ ਮ੍ਰਿਤਕਾ ਦੀ ਪਛਾਣ ਮੂਲ ਰੂਪ ਤੋਂ ਹਿਮਾਚਲ ਦੇ ਕਾਂਗੜਾ ਦੀ ਰਹਿਣ ਵਾਲੀ 22 ਸਾਲ ਵੰਦਨਾ ਸ਼ਰਮਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ 22 ਸਾਲਾ ਵੰਦਨਾ ਸ਼ਰਮਾ ਰਾਮ ਦਰਬਾਰ ਫੇਜ਼-2 ‘ਚ ਆਪਣੇ ਭਰਾ ਨਾਲ ਰਹਿ ਰਹੀ ਸੀ। ਉਸ ਦੇ ਮਾਤਾ-ਪਿਤਾ ਕਾਂਗੜਾ ‘ਚ ਹੀ ਰਹਿੰਦੇ ਹਨ ਅਤੇ ਉਹ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ‘ਚ ਇਕ ਨਿੱਜੀ ਬੈਂਕ ‘ਚ 18 ਮਹੀਨਿਆਂ ਤੋਂ ਨੌਕਰੀ ਕਰ ਰਹੀ ਸੀ।
ਮੌਕੇ ‘ਤੇ ਪੁੱਜੀ ਪੁਲਿਸ ਮੁਤਾਬਕ ਤਾਲਾਬੰਦੀ ਦੌਰਾਨ ਮ੍ਰਿਤਕਾ ਆਪਣੇ ਜੱਦੀ ਜ਼ਿਲ੍ਹੇ ਗਈ ਹੋਈ ਸੀ ਅਤੇ ਕਰੀਬ 5 ਦਿਨ ਪਹਿਲਾਂ ਹੀ ਵਾਪਸ ਚੰਡੀਗੜ੍ਹ ਆਈ ਸੀ। ਫਿਲਹਾਲ ਮ੍ਰਿਤਕਾ ਦੇ ਭਰਾ ਸੰਦੀਪ ਸ਼ਰਮਾ ਦੇ ਬਿਆਨ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦਾ ਕੋਰੋਨਾ ਟੈਸਟ ਭੇਜਣ ਦੇ ਨਾਲ ਹੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਦੇ ਲਾਸ਼ ਘਰ ‘ਚ ਰਖਵਾ ਦਿੱਤਾ ਗਿਆ ਹੈ।