ਸਿਡਨੀ — ਰੋਇਲ ਕੈਰੇਬੀਅਨ ਇੰਟਰਨੈਸ਼ਲ ਲਗਜ਼ਰੀ ਕਰੂਜ਼ ਜ਼ਰੀਏ ਸਫਰ ਲੋਕਾਂ ਲਈ ਛੁੱਟੀ ਮਨਾਉਣ ਅਤੇ ਸਮੁੰਦਰ ਨੂੰ ਦੇਖਣ ਦਾ ਚੰਗਾ ਮੌਕਾ ਹੁੰਦਾ ਹੈ। ਸਿਡਨੀ ਤੋਂ ਰਵਾਨਾ ਹੋਏ ਕਰੂਜ਼ ‘ਤੇ ਆਸਟ੍ਰੇਲੀਆਈ ਯਾਤਰੀਆਂ ਲਈ ਇਹ ਸਫਰ ਇੰਨਾ ਆਸਾਨ ਨਹੀਂ ਰਿਹਾ। ਇਕ ਭਾਰਤੀ ਤੰਬਾਕੂ ਕੰਪਨੀ ਦੇ 1300 ਸਟਾਫ ਮੈਂਬਰਾਂ ਨੇ ਕਰੂਜ਼ ‘ਤੇ ਜਮ ਕੇ ਹੰਗਾਮਾ ਕੀਤਾ। ਉਨ੍ਹਾਂ ਨੇ ਦੇਰ ਰਾਤ ਤੱਕ ਪਾਰਟੀ ਕੀਤੀ। ਪਾਰਟੀ ਵਿਚ ਡਾਂਸ ਲਈ ਖਾਸ ਤੌਰ ‘ਤੇ ਡਾਂਸਰਾਂ ਬੁਲਾਈਆਂ ਗਈਆਂ। ਡਾਂਸ ਟੀਮ ਦੇ ਨਾਲ ਭਾਰਤੀ ਮੈਂਬਰਾਂ ਨੇ ਜਮ ਕੇ ਹੰਗਾਮਾ ਕੀਤਾ ਅਤੇ ਬਾਰ ਅਤੇ ਬੱਫਟ ‘ਤੇ ਵੀ ਟੁੱਟ ਪਏ। ਇਨ੍ਹਾਂ ਭਾਰਤੀ ਕਰਮਚਾਰੀਆਂ ‘ਤੇ ਅਸ਼ਲੀਲ ਅਤੇ ਇਤਰਾਜ਼ਯੋਗ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ। 3000 ਲੋਕਾਂ ਦੀ ਸਮਰੱਥਾ ਵਾਲੇ ਇਸ ਕਰੂਜ਼ ‘ਤੇ ਸਵਾਰ ਹੋਰ ਯਾਤਰੀਆਂ ਨੇ ਭਾਰਤੀ ਮੈਂਬਰਾਂ ਦੇ ਵਿਵਹਾਰ ਦੀ ਕਾਫੀ ਆਲੋਚਨਾ ਕੀਤੀ। ਇਕ ਆਸਟ੍ਰੇਲੀਆਈ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿਚ ਕਰੂਜ਼ ‘ਤੇ ਸਵਾਰ ਬਾਕੀ ਯਾਤਰੀਆਂ ਨੇ ਆਪਣੀ ਛੁੱਟੀ ਖਰਾਬ ਹੋਣ ਦੇ ਅਨੁਭਵ ਦੇ ਬਾਰੇ ਵਿਚ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਹੰਗਾਮਾ ਕਰਨ ਵਾਲੇ ਲੋਕ ਤੰਬਾਕੂ ਕੰਪਨੀ ਵਿਚ ਕੰਮ ਕਰਦੇ ਹਨ ਅਤੇ 6 ਸਤੰਬਰ ਨੂੰ ਉਹ ਤਿੰਨ ਦਿਨ ਦੀ ਕਰੂਜ਼ ਯਾਤਰਾ ਲਈ ਰਵਾਨਾ ਹੋਏ ਸਨ। ਯਾਤਰੀਆਂ ਦਾ ਕਹਿਣਾ ਹੈ ਕਿ ਤਿੰਨ ਦਿਨ ਦੀ ਯਾਤਰਾ ਵਿਚ ਹਰ ਰਾਤ ਉਹ ਕੁਝ ਬਾਰ ਡਾਂਸਰਾਂ ਨੂੰ ਲੈ ਕੇ ਆਉਂਦੇ ਸਨ।ਯਾਤਰੀਆਂ ਦਾ ਕਹਿਣਾ ਹੈ ਕਿ ਡਾਂਸ ਕਰਨ ਵਾਲੀਆਂ ਲੜਕੀਆਂ ਨੇ ਬਹੁਤ ਛੋਟੇ ਕੱਪੜੇ ਪਹਿਨੇ ਹੋਏ ਸਨ। ਭਾਰਤੀ ਦਲ ਉਨ੍ਹਾਂ ਨਾਲ ਡੈੱਕ ‘ਤੇ ਦੇਰ ਰਾਤ ਤੱਕ ਹੰਗਾਮਾ ਕਰਦਾ ਸੀ। ਇੰਨ੍ਹਾ ਹੀ ਨਹੀਂ ਭਾਰਤੀ ਦਲ ਦੇ ਮੈਂਬਰਾਂ ਨੇ ਡਾਂਸਰ ਨਾਲ ਅਸ਼ਲੀਲ ਵਿਵਹਾਰ ਕੀਤਾ ਅਤੇ ਉਨ੍ਹਾਂ ਦੀ ਤਸਵੀਰਾਂ ਅਤੇ ਡਾਂਸ ਦਾ ਵੀਡੀਓ ਆਪਣੇ ਫੋਨ ਵਿਚ ਸ਼ੂਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ ਕੰਪਨੀ ਨੂੰ ਜਿਹੜੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਉਨ੍ਹਾਂ ਦੇ ਟ੍ਰਿਪ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਗਿਆ ਹੈ।ਕਰੂਜ਼ ‘ਤੇ ਸਵਾਰ ਇਕ ਮਹਿਲਾ ਯਾਤਰੀ ਨੇ ਕਿਹਾ,”ਅਜਿਹਾ ਲੱਗ ਰਿਹਾ ਸੀ ਕਿ ਇਹ ਪੂਰੀ ਤਰ੍ਹਾਂ ਨਾਲ ਇਕ ਬੈਚਲਰ ਪਾਰਟੀ ਸੀ। ਪੁਰਸ਼ਾਂ ਨੇ ਬਾਰ ਗਰਲਜ਼ ਸੱਦੀਆਂ ਸਨ। ਉਹ ਡਾਂਸਰ ਨਾਲ ਅਸ਼ਲੀਲ ਵਿਵਹਾਰ ਕਰ ਰਹੇ ਸਨ। ਉਹ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਸਨ ਅਤੇ ਵੀਡੀਓ ਬਣਾ ਰਹੇ ਸਨ। ਸਾਡੇ ਲਈ ਇਹ ਸਭ ਦੇਖਣਾ ਦੁਖਦਾਈ ਅਤੇ ਸ਼ਰਮਨਾਕ ਸੀ। ਉਹ ਲੋਕ ਬਿੰਗੋ ਗੇਮਜ਼ ਜਿਹੀਆਂ ਖੇਡਾਂ ਖੇਡਦੇ ਲੱਗ ਰਹੇ ਸਨ। ਉਹ ਆਪਣੇ ਨਾਲ ਬਹੁਤ ਸਾਰਾ ਵਾਧੂ ਭੋਜਨ ਲਿਆਏ ਸਨ। ਉਨ੍ਹਾਂ ਨੇ ਜਮ ਕੇ ਹੰਗਾਮਾ ਮਚਾਇਆ।”ਯਾਤਰੀਆਂ ਮੁਤਾਬਕ ਕਰੂਜ਼ ‘ਤੇ ਮੌਜੂਦ ਪਰਿਵਾਰਾਂ ਨੂੰ ਉਨ੍ਹਾਂ ਤੋਂ ਬਚ ਕੇ ਕਮਰਿਆਂ ਵਿਚ ਸ਼ਰਣ ਲੈਣੀ ਪਈ। ਉਹ ਇਸ ਗੱਲ ਨਾਲ ਡਰ ਗਏ ਸਨ ਕਿ ਬਾਹਰ ਨਿਕਲਣ ‘ਤੇ ਉਨ੍ਹਾਂ ਨੂੰ ਕੁਝ ਗਲਤ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਮੁਤਾਬਕ ਭਾਰਤੀ ਦਲ ਨੇ ਇੰਨਾ ਖਾਣਾ ਖਾਧਾ ਕਿ ਬਾਕੀ ਲੋਕਾਂ ਲਈ ਲੰਚ ਅਤੇ ਡਿਨਰ ਦੇ ਸਮੇਂ ਖਾਣਾ ਨਹੀਂ ਬਚਿਆ। ਇਸ ਮਾਮਲੇ ਵਿਚ ਭਾਰਤੀ ਕੰਪਨੀ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
Related Posts
ਅਮਰੀਕੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ
ਗੁਰਦਾਸਪੁਰ: ਇੱਥੇ ਦੇ ਪਿੰਡ ਚੱਕ ਸ਼ਰੀਫ਼ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ਦੇ ਨਿਊ ਜਰਸੀ ਸ਼ਹਿਰ ‘ਚ ਸ਼ੱਕੀ ਹਾਲਤ ‘ਚ…
ਹੋਲੀ ਤੇ ਘਰ ਖਰੀਦਣ ਵਾਲਿਆ ਲਈ ਸਰਕਾਰ ਦੇਵੇਗੀ ਤੋਹਫਾ
ਨਵੀਂ ਦਿੱਲੀ—ਚੋਣਾਂ ਤੋਂ ਪਹਿਲਾਂ 19 ਮਾਰਚ ਨੂੰ ਜੀ.ਐੱਸ.ਟੀ. ਕਾਊਂਸਿਲ ਦੀ ਮੀਟਿੰਗ ਹੋਣੀ ਤੈਅ ਹੈ। 24 ਫਰਵਰੀ ਨੂੰ ਹੋਈ ਮੀਟਿੰਗ ‘ਚ…
ਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ, ਕੁੱਲ ਅੰਕੜਾ 151 ‘ਤੇ ਪਹੁੰਚਿਆ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 21 ਨਵੇਂ ਸਕਾਰਾਤਮਕ…