ਜੀਰਕਪੁਰ : ਢਕੋਲੀ ਖੇਤਰ ਵਿੱਚ ਇੱਕ ਕਰੀਬ 24 ਸਾਲਾ ਨੌਜਵਾਨ ਦੀ ਚੌਥੀ ਮਜਿੰਲ ਤੋਂ ਡਿੱਗ ਕੇ ਮੌਤ ਹੋ ਗਈ।ਮ੍ਰਿਤਕ ਇੱਥੇ ਯੂ ਪੀ ਤੋਂ ਇੱਥੇ ਜੀਰਕਪੁਰ ਰਹਿੰਦੇ ਅਪਣੇ ਸਾਥੀਆਂ ਨੂੰ ਮਿਲਣ ਲਈ ਆਇਆਂ ਹੋਇਆ ਸੀ। ਪੁਲਿਸ ਸੂਤਰਾਂ ਅਨੁਸਾਰ ਪੁੱਤਰ ਰਾਮ ਸਿੰਘ ਵਾਸੀ ਪਿੰਡ ਭਦੇਹੇਦੂ ਜਿਲ•ਾ ਬਾਂਦਾ ਯੂ ਪੀ ਜੀਰਕਪੁਰ ਖੇਤਰ ਵਿੱਚ ਸਥਿਤ ਢਕੋਲੀ ਮੌੜ ਤੇ ਰਹਿੰਦੇ ਅਪਣੇ ਸਾਥੀਆਂ ਨੂੰ ਮਿਲਣ ਆਇਆ ਹੋਇਆ ਸੀ। ਬੀਤੀ ਰਾਤ ਉਹ ਛੱਤ ਤੇ ਸੁੱਤਾ ਪਿਆ ਸੀ। ਇਸ ਦੌਰਾਨ ਰਾਤ ਨੂੰ ਬਰਸਾਤ ਆਉਣ ਤੇ ਜਦ ਉਹ ਥੱਲੇ ਉੱਤਰਨ ਲਗਿਆ ਤਾਂ ਅਚਾਨਕ ਉਹ ਚੌਥੀ ਮੰਜਿਲ਼ ਤੋਂ ਥੱਲੇ ਡਿਗ ਪਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੀ ਮੌਤ ਬਾਰੇ ਉਸ ਦੇ ਸਾਥੀਆਂ ਨੂੰ ਵੀ ਸਵੇਰ ਵੇਲੇ ਹੀ ਪਤਾ ਲਗਿਆ।ਪੁਲਿਸ ਨੇ ਮ੍ਰਿਤਕ ਦੇ ਪਿਤਾ ਰਾਮ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Related Posts
ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਵੱਡਾ ਹੁੰਗਾਰਾ
ਲੁਧਿਆਣਾ : ਨਸ਼ਿਆਂ ਦੀ ਲਾਹਨਤ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ…
……..ਨੀ ਇਹ ਉਹ ਕੁੱਤੇ ਜੋ ਨਾ ਕਰਨ ਰਾਖੀ, ਸੰਨ੍ਹ ਮਾਰਦੇ ਵਫਾ ਦੇ ਨਾਮ ਉਤੇ
ਸੰਗਰੂਰ, 12 ਫਰਵਰੀ -ਜ਼ਿਲ੍ਹੇ ਦੇ ਇਕ ਪਿੰਡ ਦੇ 67 ਸਾਲਾ ਬਜ਼ੁਰਗ ਵਲੋਂ ਇਕ 23 ਸਾਲਾ ਮੁਟਿਆਰ ਨਾਲ ਵਿਆਹ ਕਰਵਾਉਣ ਦੀ…
ਯੂਕਰੇਨ ਵੱਲੋਂ ਰੂਸੀਆਂ ਦੇ ਦੇਸ ਦਾਖਲੇ ‘ਤੇ ਪਾਬੰਦੀ
ਯੂਕਰੇਨ ਵੱਲੋਂ ਰੂਸ ਨਾਲ ਲਗਦੇ ਇਲਾਕਿਆਂ ਵਿੱਚ ਮਾਰਸ਼ਲ ਲਾਅ ਲਾਉਣ ਮਗਰੋਂ ਯੂਕਰੇਨ ਨੇ 16ਤੋਂ 60 ਸਾਲ ਦੇ ਰੂਸੀਆਂ ਦੇ ਦੇਸ…