ਚੁਕੰਦਰ ਦੀ ਵਰਤੋਂ ਜ਼ਿਆਦਾਤਰ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਭੋਜਨ ਮਾਹਰਾਂ ਅਨੁਸਾਰ 100 ਗ੍ਰਾਮ ਚੁਕੰਦਰ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫ਼ਾਸਫ਼ੋਰਸ, ਲੋਹਾ, ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ। ਚੁੰਕਦਰ ਦੇ ਹਰੇ ਕੋਮਲ ਪੱਤੇ ਵੀ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਪੱਤਿਆਂ ਵਿਚ ਪਾਚਨ ਸ਼ਕਤੀ ਵਧਾਉਣ ਵਾਲੇ ਤੱਤ ਹੁੰਦੇ ਹਨ। ਆਯੁਰਵੇਦ ਵਿਚ ਇਸ ਨੂੰ ਕਈ ਬੀਮਾਰੀਆਂ ਨੂੰ ਦੂਰ ਕਰਨ ਵਾਲੀ ਮੰਨਿਆ ਗਿਆ ਹੈ। ਇਸ ਲਈ ਇਸ ਦੀ ਵਰਤੋਂ ਸੁਆਣੀਆਂ ਨੂੰ ਅਪਣੇ ਰੋਜ਼ਮਰਾ ਦੇ ਭੋਜਨ ਵਿਚ ਇਸ ਦੀ ਸਬਜ਼ੀ, ਆਚਾਰ, ਸਲਾਦ, ਜੂਸ, ਸੂਪ, ਮੁਰੱਬਾ, ਕਟਲੇਟ, ਪਰਾਂਠੇ ਆਦਿ ਦੇ ਰੂਪ ਵਿਚ ਕਰਨੀ ਚਾਹੀਦੀ ਹੈ।
ਚੁਕੰਦਰ ਵਿਚ ਹੇਠ ਲਿਖੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਹੈ:
1) ਦਿਮਾਗ਼ੀ ਕਮਜ਼ੋਰੀ ਅਤੇ ਭੁਲੱਕੜਪਨ ਦੂਰ ਕਰਨ ਲਈ ਦਿਨ ਵਿਚ 2 ਵਾਰ ਅੱਧਾ ਅੱਧਾ ਗਲਾਸ ਚੁਕੰਦਰ ਦਾ ਰਸ ਪੀਉ।
2) ਅਨੀਮੀਆ ਰੋਗ ਤੋਂ ਪੀੜਤ ਵਿਅਕਤੀ ਨੂੰ ਹਰ ਰੋਜ਼ 2 ਜਾਂ 3 ਕੱਪ ਚੁਕੰਦਰ ਦਾ ਰਸ ਪੀਣਾ ਚਾਹੀਦਾ ਹੈ।
3) ਘੱਟ ਮਹਾਵਾਰੀ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਹਰ ਰੋਜ਼ ਸਵੇਰੇ ਉਠ ਕੇ 1 ਕੱਪ ਚੁਕੰਦਰ ਦਾ ਰਸ ਪੀਣਾ ਚਾਹੀਦਾ ਹੈ।
4) ਪਿਸ਼ਾਬ ਵਿਚ ਜਲਨ ਜਾਂ ਗੁਰਦੇ ਦੀ ਤਕਲੀਫ਼ ਦੂਰ ਕਰਨ ਲਈ 250 ਗ੍ਰਾਮ ਚੁਕੰਦਰ ਨੂੰ ਸਲਾਦ ਦੇ ਰੂਪ ਵਿਚ ਖਾਣਾ ਚਾਹੀਦਾ ਹੈ।
5) ਨਹੁੰਆਂ ਵਿਚ ਸਫ਼ੇਦ ਧੱਬੇ ਜਾਂ ਨਹੁੰ ਫਟਣ ਵਰਗੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਹਰ ਰੋਜ਼ 1 ਕੱਪ ਚੁਕੰਦਰ ਦੇ ਕਤਲੇ ਦਾ ਰਸ ਪੀਉ।
6) ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਚੁਕੰਦਰ ਦੇ ਰਸ ਵਿਚ ਪਪੀਤਾ, ਗਾਜਰ ਅਤੇ ਸੰਤਰੇ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ।
7) ਗਰਭਵਤੀ ਔਰਤਾਂ ਨੂੰ ਹਰ ਰੋਜ਼ ਦੇ ਵਾਰ ਅੱਧਾ ਕੱਪ ਚੁਕੰਦਰ ਦਾ ਰਸ, ਅੱਧਾ ਕੱਪ ਟਮਾਟਰ ਦਾ ਰਸ, ਅੱਧਾ ਕੱਪ ਗਾਜਰ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ।