ਜਲੰਧਰ— ਵਧਦੀ ਗਰਮੀ ‘ਚ ਲੋਕਾਂ ਨੂੰ ਡੀਹਾਈਡ੍ਰੇਸ਼ਨ ਅਤੇ ਬਦਹਜ਼ਮੀ ਅਕਸਰ ਹੋ ਜਾਂਦੀ ਹੈ। ਅਜਿਹੇ ‘ਚ ਸਾਨੂੰ ਆਪਣੀਆਂ ਖਾਣ-ਪੀਣ ਦੀ ਆਦਤਾਂ ‘ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਜੋ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਗਰਮੀਆਂ ‘ਚ ਹਾਈਡ੍ਰੇਟ ਰਹਿਣ ਲਈ ਸਾਨੂੰ ਵੱਧ ਪਾਣੀ ਪੀਣ ਦੀ ਲੋੜ ਹੁੰਦੀ ਹੈ, ਇਸ ਲਈ ਆਪਣੀ ਡਾਈਟ ‘ਚ ਕੁਝ ਅਜਿਹੇ ਫਲ ਜ਼ਰੂਰ ਸ਼ਾਮਲ ਕਰੋ ਜਿਨ੍ਹਾਂ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੋਵੇਗੇ।
ਗਰਮੀਆਂ ‘ਚ ਆਉਣ ਵਾਲੇ ਫਲਾਂ ‘ਚ 80-90 ਫੀਸਦ ਤੱਕ ਪਾਣੀ ਹੁੰਦਾ ਹੈ। ਇਨ੍ਹਾਂ ‘ਚ ਵਿਟਾਮਿਨ, ਮਿਨਰਲਸ, ਫਾਈਬਰ, ਐਂਟੀ ਆਕਸੀਡੈਂਟ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਹੁਣ ਤੁਹਾਨੁੰ ਕੁਝ ਅਜਿਹੇ ਹੀ ਫਲਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਤਰਬੂਜ਼
ਗਰਮੀਆਂ ‘ਚ ਹਰ ਘਰ ‘ਚ ਤਰਬੂਜ਼ ਖਾਣ ਦੇ ਸ਼ੌਕੀਨ ਵਧੇਰੇ ਮਿਲ ਜਾਣਗੇ। ਇਹ ਫਲ ਪਾਣੀ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਹੈ ਜੋ ਕਿਡਨੀ ਅਤੇ ਪਾਚਣ ਸ਼ਕਤੀ ਲਈ ਫਾਈਦੇਮੰਦ ਹੈ।
ਲੀਚੀ
ਲੀਚੀ ‘ਚ ਵਿਟਾਮਿਨ-ਸੀ, ਬੀ, ਮਿਨਰਲਸ, ਪੋਟਾਸ਼ੀਅਮ ਹੁੰਦਾ ਹੈ। ਇਹ ਪਾਣੀ ਦਾ ਵੀ ਚੰਗਾ ਸਰੋਤ ਹੈ ਪਰ ਭਾਰ ਘਟ ਕਰ ਰਹੇ ਅਤੇ ਡਾਇਬਟੀਜ਼ ਦੇ ਰੋਗੀਆਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਆਲੂ ਬੁਖਾਰਾ
ਆਲੂ ਬੁਖਾਰੇ ‘ਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਕਾਫੀ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਨੂੰ ਗਰਮੀਆਂ ‘ਚ ਨੱਕ ‘ਚੋਂ ਖੂਨ ਆਉਂਦਾ ਹੈ ਉਨ੍ਹਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ।
ਅੰਬ
ਫਲਾਂ ਦਾ ਰਾਜਾ ਕਿਹਾ ਜਾਣ ਵਾਲਾ ਫਲ ਅੰਬ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ ਪਰ ਇਹ ਬਦਹਜ਼ਮੀ, ਪਾਚਣ ਸ਼ਕਤੀ ਅਤੇ ਕੈਂਸਰ ਦੀ ਬੀਮਾਰੀ ਦੇ ਖਤਰੇ ਨੂੰ ਦੂਰ ਕਰਦਾ ਹੈ। ਜਦੋਂ ਕਿ ਕੱਚੇ ਅੰਬ ਦੀ ਤਸੀਰ ਠੰਡੀ ਹੁੰਦੀ ਹੈ, ਜਿਸ ਦਾ ਇਸਤੇਮਾਲ ਆਮ ਪੰਨਾ ਲਈ ਕੀਤਾ ਜਾਂਦਾ ਹੈ।
ਸੰਤਰਾ
ਗਰਮੀਆਂ ‘ਚ ਸੰਤਰਾ ਵੀ ਫਾਇਦੇਮੰਦ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਜੋ ਲੋਕ ਆਪਣਾ ਭਾਰ ਘਟ ਕਰਨ ਚਾਹੁੰਦੇ ਹਨ, ਉਨ੍ਹਾਂ ਲਈ ਫਾਈਬਰ ਭਰਪੂਰ ਸੰਤਰਾ ਵਧੀਆ ਫਲ ਹੈ।
ਅਨਾਨਾਸ
ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ, ਜੋ ਪ੍ਰੋਟੀਨ ਅਤੇ ਵਸਾ ਪਚਾਉਣ ‘ਚ ਮਦਦ ਕਰਦਾ ਹੈ। ਇਸ ਫਲ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ।
ਕੇਲਾ
ਕੇਲੇ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਸ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਹੱਡੀਆਂ ਅਤੇ ਦੰਦਾਂ ਲਈ ਸਹੀ ਹੈ ਪਰ ਸ਼ੂਗਰ ਅਤੇ ਭਾਰ ਘੱਟ ਕਰ ਰਹੇ ਲੋਕਾਂ ਨੂੰ ਇਸ ਤੋਂ ਦੂਰੀ ਹੀ ਰੱਖਣੀ ਚਾਹੀਦੀ ਹੈ। ਇਨ੍ਹਾਂ ਤੋਂ ਇਲਾਵਾ ਖਰਬੂਜ਼ਾ, ਪਪੀਤਾ, ਆੜੂ ਅਤੇ ਸੇਬ ਵੀ ਗਰਮੀਆਂ ‘ਚ ਖਾਏ ਜਾ ਸਕਣ ਵਾਲੇ ਵਧੀਆ ਫਲ ਹਨ।