ਨਵੀਂ ਦਿੱਲੀ—ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਖਾਸ ਕਰਕੇ ਗਠੀਆ ਦਰਦ ਦੀ ਸਮੱਸਿਆ। ਗਠੀਆ ਇਕ ਅਜਿਹਾ ਰੋਗ ਹੈ ਜਿਸ ਦੇ ਹੋਣ ‘ਤੇ ਸਰੀਰ ਦੇ ਜੋੜਾਂ ‘ਚ ਦਰਦ ਅਤੇ ਸੋਜ ਹੋਣ ਲੱਗਦੀ ਹੈ। ਇਸ ਦੇ ਕਾਰਨ ਰੋਗੀ ਦਾ ਚੱਲਣਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ। ਉਂਝ ਤਾਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਡਾਕਟਰੀ ਇਲਾਜ ਕਰਦੇ ਹਨ ਪਰ ਤੁਸੀਂ ਨਾਲ ਹੀ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਇਸ ਨੂੰ ਅਪਣਾਉਣ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲ ਜਾਵੇਗੀ।
— ਸਰਦੀਆਂ ‘ਚ ਕਿਉਂ ਵਧ ਜਾਂਦੀ ਹੈ ਗਠੀਏ ਦੀ ਸਮੱਸਿਆ?
ਠੰਡ ਦੇ ਮੌਸਮ ‘ਚ ਸਰੀਰ ‘ਚ ਖੂਨ ਦੀਆਂ ਕੋਸ਼ਿਕਾਵਾਂ ਸੁੰਘੜ ਜਾਂਦੀ ਹਨ ਜਿਸ ਨਾਲ ਉਸ ਹਿੱਸੇ ‘ਚ ਖੂਨ ਦਾ ਤਾਪਮਾਨ ਘੱਟ ਹੋਣ ਲੱਗਦਾ ਹੈ ਅਤੇ ਜੋੜ ਸੁੰਘੜ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਠੰਡ ਦੇ ਮੌਸਮ ‘ਚ ਗਠੀਏ ਦਾ ਦਰਦ ਜ਼ਿਆਦਾ ਸਤਾਉਣ ਲੱਗਦਾ ਹੈ। ਇਸ ਦੇ ਇਲਾਵਾ ਠੰਡ ‘ਚ ਦਿਲ ਦੇ ਆਲੇ-ਦੁਆਲੇ ਗਰਮਾਹਟ ਬਣਾਈ ਰੱਖਣ ਲਈ ਸਰੀਰ ਹੋਰ ਅੰਗਾਂ ‘ਚ ਖੂਨ ਦੀ ਆਪੂਰਤੀ ਕਰ ਦਿੰਦਾ ਹੈ ਜਿਸ ਦਾ ਨਤੀਜਾ ਜੋੜਾਂ ‘ਚ ਦਰਦ ਹੈ।
— ਉਮਰਦਰਾਜ ਲੋਕਾਂ ਨੂੰ ਹੁੰਦੀ ਹੈ ਜ਼ਿਆਦਾ ਸਮੱਸਿਆ
ਇਸ ਮੌਸਮ ‘ਚ ਉਮਰਦਰਾਜ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਬੋਨ ਡੈਂਸਿਟੀ ਘੱਟ ਹੁੰਦੀ ਹੈ ਅਜਿਹੇ ‘ਚ ਬਜ਼ੁਰਗਾਂ ਨੂੰ ਇਸ ਮੌਸਮ ‘ਚ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।
— ਸਵੇਰ ਦੀ ਧੁੱਪ ਨਾਲ ਦੂਰ ਹੋਵੇਗਾ ਜੋੜਾਂ ਦਾ ਦਰਦ
ਇਸ ਮੌਸਮ ‘ਚ ਜੇਕਰ ਜੋੜਾਂ ‘ਚ ਜ਼ਿਆਦਾ ਦਰਦ ਹੈ ਤਾਂ ਇਸ ਤੋਂ ਬਚਾਅ ਲਈ ਸਵੇਰ ਦੀ ਕੋਸੀ ਧੁੱਪ ਜ਼ਰੂਰ ਲਓ। ਇਸ ‘ਚ ਵਿਟਾਮਿਨ ਡੀ ਹੁੰਦਾ ਹੈ ਜੋ ਕਮਰ ਅਤੇ ਜੋੜਾਂ ਦੇ ਦਰਦ ਤੋਂ ਆਰਾਮ ਦਿਵਾਉਂਦਾ ਹੈ।
— ਖਾਣ-ਪੀਣ ‘ਚ ਕਰੋ ਸੁਧਾਰ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੌਸਮ ਦੇ ਹਿਸਾਬ ਨਾਲ ਆਪਣਾ ਖਾਣ-ਪੀਣ ਬਦਲੋ। ਇਸ ਮੌਸਮ ‘ਚ ਤੁਹਾਨੂੰ ਵਿਟਾਮਿਨ ਯੁਕਤ ਪਦਾਰਥ ਜਿਵੇਂ- ਮੀਟ, ਮੱਛੀ, ਡੇਅਰੀ ਉਤਪਾਦ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅੰਡੇ, ਸੋਇਆਬੀਨ, ਦਲੀਆ, ਸਾਬਤ ਅਨਾਜ, ਦਾਲ ਅਤੇ ਮੂੰਗਫਲੀ ਨੂੰ ਵੀ ਆਪਣੇ ਆਹਾਰ ‘ਚ ਸ਼ਾਮਲ ਕਰੋ। ਜੋੜਾਂ ਦੇ ਦਰਦ ਤੋਂ ਆਰਾਮ ਲਈ ਫਲ ਖਾਓ ਅਤੇ ਖੂਬ ਸਾਰਾ ਪਾਣੀ ਪੀਓ।
— ਯੋਗ ਮਿਟਾਏ ਰੋਗ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਯੋਗ ਦਾ ਸਹਾਰਾ ਲੈ ਸਕਦੇ ਹੋ। ਨਾਲ ਹੀ ਨਿਯਮਿਤ ਰੂਪ ਨਾਲ ਕਸਰਤ ਨੂੰ ਆਪਣੀ ਰੋਜ਼ਮਰਾ ਲਾਈਫ ‘ਚ ਸ਼ਾਮਲ ਕਰੋ।
– ਗਠੀਏ ਦੇ ਦਰਦ ਦੇ ਘਰੇਲੂ ਉਪਾਅ
1. ਅਰੰਡੀ ਦਾ ਤੇਲ
ਜੋੜਾਂ ‘ਚ ਜ਼ਿਆਦਾ ਤੇਜ਼ ਦਰਦ ਹੋਣ ‘ਤੇ ਅਰੰਡੀ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਨਾਲ ਹੀ ਸੋਜ ਵੀ ਘੱਟ ਹੋਵੇਗੀ।
2. ਅਸ਼ਵਗੰਧਾ ਦਾ ਚੂਰਣ
ਅਸ਼ਵਗੰਧਾ, ਸ਼ਤਾਵਰੀ ਅਤੇ ਆਮਲਕੀ ਦਾ ਚੂਰਣ ਮਿਲਾ ਕੇ ਸਵੇਰੇ ਪਾਣੀ ਦੇ ਨਾਲ ਲਓ। ਇਸ ਨਾਲ ਤੁਹਾਨੂੰ ਗਠੀਏ ਦੌਰਾਨ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਨਾਲ ਹੀ ਇਸ ਨਾਲ ਜੋੜਾਂ ‘ਚ ਮਜ਼ਬੂਤੀ ਆਵੇਗੀ।
3. ਐਲੋਵੇਰਾ ਜੈੱਲ
ਗਠੀਆ ਕਾਰਨ ਹੋਣ ਵਾਲੀ ਦਰਦ ਤੋਂ ਰਾਹਤ ਪਾਉਣ ਲਈ ਐਲੋਵੇਰਾ ਜੈੱਲ ਨੂੰ ਉਸ ‘ਤੇ ਲਗਾਓ ਇਸ ਨਾਲ ਤੁਹਾਡਾ ਦਰਦ ਬਹੁਤ ਜਲਦੀ ਠੀਕ ਹੋ ਜਾਵੇਗਾ।
4. ਲਸਣ
ਗਠੀਏ ਦੇ ਰੋਗੀ ਲਈ ਲਸਣ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਕੱਚਾ ਲੱਸਣ ਖਾਣਾ ਪਸੰਦ ਨਹੀਂ ਤਾਂ ਇਸ ‘ਚ 2-2 ਗ੍ਰਾਮ ਸੇਂਧਾ ਨਮਕ, ਜੀਰਾ,ਹਿੰਗ, ਪਿੱਪਲ, ਕਾਲੀ ਮਿਰਚ ਅਤੇ ਸੌਂਠ ਮਿਲਾ ਕੇ ਪੇਸਟ ਬਣਾਓ। ਇਸ ਨੂੰ ਅਰੰਡੀ ਦੇ ਤੇਲ ‘ਚ ਭੁੰਨ ਕੇ ਦਰਦ ਵਾਲੀ ਥਾਂ ‘ਤੇ ਲਗਾਓ।
5. ਬਾਥੂ ਦੇ ਪੱਤਿਆਂ ਦਾ ਰਸ
ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਬਾਥੂ ਦਾ ਰਸ ਕਾਫੀ ਕਾਰਗਰ ਹੈ। ਰੋਜ਼ਾਨਾ 15 ਗ੍ਰਾਮ ਤਾਜ਼ੇ ਬਾਥੂ ਦੇ ਪੱਤਿਆਂ ਦਾ ਰਸ ਪੀਓ ਪਰ ਇਸ ਦੇ ਸੁਆਦ ਲਈ ਇਸ’ਚ ਕੁਝ ਨਾ ਮਿਲਾਓ।
6. ਆਲੂ ਦਾ ਰਸ
ਰੋਜ਼ਾਨਾ 100 ਮਿਲੀਲੀਟਰ ਆਲੂ ਦਾ ਰਸ ਪੀਣ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ ਪਰ ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਹੀ ਪੀਓ।
7. ਜੈਤੂਨ ਦਾ ਤੇਲ
ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਟੀਮ ਬਾਥ ਲਓ। ਇਸ ਤੋਂ ਬਾਅਦ ਜੋੜਾਂ ‘ਤੇ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ।
8. ਅਦਰਕ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਵੀ ਬਹੁਤ ਹੀ ਵਧੀਆ ਉਪਾਅ ਹੈ। ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ ਉਨ੍ਹਾਂ ਨੂੰ ਹਰ ਰੋਜ਼ ਦਿਨ’ਚ ਦੋ ਵਾਰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ।