ਸਰਦੀਆਂ ਦੀ ਧੁੱਪ ਸੇਂਕਦੇ ਹੋਏ ਸੰਤਰਾ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਸੰਤਰੇ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਨਾਲ ਹੀ ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਹੋਰ ਪੋਸ਼ਕ ਤੱਤ ਕੈਂਸਰ ਅਤੇ ਡਾਇਬਿਟੀਜ਼ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਚਲੋ ਜਾਣਦੇ ਹਾਂ ਕਿ ਰੋਜ਼ਾਨਾ ਸਿਰਫ ਇਕ ਸੰਤਰਾ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਦੇ ਹਨ।
ਸੰਤਰੇ ‘ਚ ਮੌਜੂਦ ਪੌਸ਼ਟਿਕ ਤੱਤ
ਸੰਤਰਾ ਨਾ ਸਿਰਫ ਬੀਮਾਰੀਆਂ ਤੋਂ ਬਚਾਉਂਦਾ ਹੈ ਸਗੋਂ ਇਹ ਚਮੜੀ ਨੂੰ ਵੀ ਖੂਬਸੂਰਤ ਬਣਾਉਂਦਾ ਹੈ। ਇਕ ਸੰਤਰੇ ‘ਚ 80 ਕੈਲੋਰੀ, 0 ਗ੍ਰਾਮ ਵਸਾ, 250 ਮਿਲੀਲੀਟਰ ਪੋਟਾਸ਼ੀਅਮ, 19 ਗ੍ਰਾਮ ਕਾਰਬੋਹਾਈਡ੍ਰੇਟ, 1 ਗ੍ਰਾਮ ਪ੍ਰੋਟੀਨਸ, 93 ਫੀਸਦੀ ਵਿਟਾਮਿਨ ਸੀ, 11 ਫੀਸਦੀ ਫਾਈਬਰ, 10 ਫਾਲੇਟ, 19 ਫੀਸਦੀ ਵਿਟਾਮਿਨ ਬੀ, 7 ਫੀਸਦੀ ਪੈਂਟੋਥੈਨਿਕ ਐਸਿਡ, 7 ਫੀਸਦੀ ਕਾਪਰ, 5 ਫੀਸਦੀ ਕੈਲਸ਼ੀਅਮ ਮੌਜੂਦ ਹੁੰਦਾ ਹੈ।
ਸੰਤਰਾ ਖਾਣ ਦੇ ਫਾਇਦੇ
1. ਦਿਲ ਨੂੰ ਰੱਖੇ ਸਿਹਤਮੰਦ
ਐਂਟੀ-ਆਕਸੀਡੈਂਟ ਨਾਲ ਭਰਪੂਰ ਸੰਤਰੇ ਦਾ ਰੋਜ਼ਾਨਾ ਸੇਵਨ ਕੋਲੈਸਟਰੋਲ ਲੈਵਲ ਅਤੇ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਦਾ ਹੈ। ਨਾਲ ਹੀ ਇਸ ‘ਚ ਫਾਈਟੋਕੈਮੀਕਲਸ ਨਾਂ ਦਾ ਤੱਤ ਵੀ ਪਾਇਆ ਜਾਂਦਾ ਹੈ, ਜਿਸ ਨਾਲ ਤੁਸੀਂ ਖੂਨ ਦੇ ਥੱਕੇ ਬਣਨਾ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
2. ਡਾਇਬਿਟੀਜ਼ ਤੋਂ ਬਚਾਅ
ਇਸ ‘ਚ ਕੁਦਰਤੀ ਸ਼ੂਗਰ ਹੁੰਦੀ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਸ ਨਾਲ ਡਾਇਬਿਟੀਜ਼ ਦਾ ਖਤਰਾ ਘੱਟ ਹੁੰਦਾ ਹੈ। ਉੱਥੇ ਹੀ ਜੇਕਰ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਹੋ ਤਾਂ ਵੀ ਸੰਤਰੇ ਦਾ ਸੇਵਨ ਕਰ ਸਕਦੇ ਹੋ।
3. ਕਿਡਨੀ ਸਟੋਨ
ਇਹ ਗੁਰਦੇ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ।
4. ਪੇਟ ਦਰਦ ਤੋਂ ਰਾਹਤ
ਰੋਜ਼ਾਨਾ 1 ਸੰਤਰਾ ਖਾਣ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ, ਜਿਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪੇਟ ਦਰਦ ਹੈ ਤਾਂ 4 ਚੱਮਚ ਸੰਚਰੇ ਦੇ ਰਸ ‘ਚ ਥੋੜ੍ਹੀ ਜਿਹੀ ਭੁੰਨੀ ਹੋਈ ਹਿੰਗ ਮਿਲਾ ਕੇ ਪੀਓ। ਦਰਦ ਤੁਰੰਤ ਗਾਇਬ ਹੋ ਜਾਵੇਗਾ।
5. ਅੱਖਾਂ ਲਈ ਫਾਇਦੇਮੰਦ
ਸੰਤਰੇ ‘ਚ ਕੈਰੋਟਿਨਾਈਡ ਪਾਇਆ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਉੱਥੇ ਹੀ ਜੇਕਰ ਤੁਹਾਨੂੰ ਚਸ਼ਮਾ ਲੱਗਿਆ ਹੈ ਤਾਂ ਵੀ ਰੋਜ਼ਾਨਾ ਸੰਤਰੇ ਦਾ ਸੇਵਨ ਕਰਨਾ ਚਾਹੀਦਾ ਹੈ।
6. ਗਲੋਇੰਗ ਸਕਿਨ
ਇਸ ‘ਚ ਵਿਟਾਮਿਨ ਸੀ, ਐਂਟੀ-ਆਕਸੀਡੈਂਟ, ਐਂਟੀ-ਇੰਫਲੀਮੇਟਰੀ, ਬੀਟਾ ਕੈਰੋਟੀਨ ਪਾਇਆ ਜਾਂਦਾ ਹੈ ਜੋ ਚਮੜੀ ਦੇ ਦਾਗ-ਧੱਬੇ, ਮੁਹਾਸੇ, ਝੁਰੜੀਆਂ ਆਦਿ ਦੂਰ ਕਰਦਾ ਹੈ ਅਤੇ ਚਮੜੀ ਨੂੰ ਖੂਬਸੂਰਤ ਬਣਾਉਂਦਾ ਹੈ। ਗਲੋਇੰਗ ਸਕਿਨ ਲਈ ਤੁਸੀਂ ਸੰਤਰੇ ਨੂੰ ਚਿਹਰੇ ‘ਤੇ ਵੀ ਲਗਾ ਸਕਦੇ ਹੋ।