ਨਵੀਂ ਦਿੱਲੀ — ਖਾਦੀ ਗ੍ਰਾਮ ਉਦਯੋਗ ਆਯੋਗ (ਕੇ. ਵੀ. ਆਈ. ਸੀ.) ਮਾਰਚ 2020 ਤੱਕ 13.83 ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਰੋਜ਼ਗਾਰ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਸਮੇਤ ਹੋਰ ਯੋਜਨਾਵਾਂ ਤਹਿਤ ਦਿੱਤੇ ਜਾਣਗੇ। ਸੂਖਮ, ਲਘੂ ਤੇ ਮੱਧ ਉਦਯੋਗ ਮੰਤਰਾਲਾ ਵੱਲੋਂ ਜਾਰੀ ਕੇ. ਵੀ. ਆਈ. ਸੀ. ਦ੍ਰਿਸ਼ਟੀਕੋਣ ਦਸਤਾਵੇਜ਼ ਅਨੁਸਾਰ ਨਵੰਬਰ 2018 ਤੋਂ ਮਾਰਚ 2020 ’ਚ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ 11.3 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਅਾਂ ਜਾਣਗੀਅਾਂ। ਇਸ ਦੌਰਾਨ 48,222 ਨੌਕਰੀਆਂ ਖਾਦੀ ਤੋਂ ਅਤੇ 24,000 ਰੋਜ਼ਗਾਰ ‘ਸੋਲਰ ਵਸਤਰ’ ਤੋਂ ਪੈਦਾ ਹੋਣਗੇ। ਆਯੋਗ ਦੇ ਚੇਅਰਮੈਨ ਵਿਨੇ ਕੁਮਾਰ ਸਕਸੈਨਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਪਿਛਲੇ 4 ਸਾਲਾਂ ’ਚ ਮੰਤਰਾਲਾ ਵੱਲੋਂ ਸਮੇਂ ’ਤੇ ਮਨਜ਼ੂਰੀਆਂ ਦੇਣ ਨਾਲ ਕਮਿਸ਼ਨ ਨੇ ਸਤੰਬਰ 2018 ਤੱਕ ਕੁਲ 18,39,887 ਰੋਜ਼ਗਾਰ ਪੈਦਾ ਕੀਤੇ। ਅਸੀਂ ਨਵੰਬਰ 2018 ਤੋਂ ਮਾਰਚ 2020 ’ਚ 13.83 ਲੱਖ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਬਣਾਈ ਹੈ।’’ ਆਯੋਗ ਦਾ ਅੰਦਾਜ਼ਾ ਹੈ ਕਿ ਇਸ ਤੋਂ ਇਲਾਵਾ ਮਾਰਚ 2020 ਤੱਕ ਹੋਰ ਗ੍ਰਾਮ ਉਦਯੋਗਾਂ ਤੋਂ 44,029, ਸ਼ਹਿਦ ਮਿਸ਼ਨ ਤੋਂ 20,285 ਤੇ ਕੁੰਭਕਾਰ ਸਸ਼ਕਤੀਕਰਨ ਮਿਸ਼ਨ ਤੋਂ 1,09,200 ਨੌਕਰੀਆਂ ਪੈਦਾ ਹੋਣਗੀਆਂ। ਸਤੰਬਰ 2014 ਤੋਂ ਸਤੰਬਰ 2018 ’ਚ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ 17.09 ਲੱਖ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਹੋਏ।
Related Posts
ਹੁਣ ਕਿਆ ਕਰੇਗਾ ਜੱਟ ਮੰਨਾ , ਗਲੀਆਂ ਦੇ ਕੱਖਾਂ ਵਾਂਗ ਰੁਲੇਗਾ ਗੰਨਾ
ਚੰਡੀਗੜ੍ਹ— ਪੰਜਾਬ ‘ਚ ਇਸ ਮਹੀਨੇ ਮਿੱਲਾਂ ‘ਚ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਗੰਨੇ ਦਾ ਮੁੱਲ ਘੱਟ…
‘ਹਾਈ ਐਂਡ ਯਾਰੀਆਂ’ ਨਾਲ ਮੁਸਕਾਨ ਸੇਠੀ ਦੀ ਪਾਲੀਵੁੱਡ ’ਚ ਐਂਟਰੀ
ਪੰਜਾਬੀ ਫਿਲਮ ‘ਹਾਈ ਐਂਡ ਯਾਰੀਆਂ’ 22 ਫਰਵਰੀ, 2019 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਜੱਸੀ…
ਈ-ਕਾਰ, ਬਾਈਕ ”ਤੇ ਮਿਲੇਗੀ ਸਬਸਿਡੀ, ਜਲਦ ਲਾਂਚ ਹੋਵੇਗੀ ਇਹ ਸਕੀਮ
ਨਵੀਂ ਦਿੱਲੀ -ਇਲੈਕਟ੍ਰਿਕ ਵਾਹਨਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਮੰਤਰੀ ਮੰਡਲ ਇਸ ਮਹੀਨੇ ਦੇ ਅੰਤ ਤਕ ‘ਫੇਮ ਇੰਡੀਆ-2’…