ਨਵੀਂ ਦਿੱਲੀ— ਯੂ.ਪੀ. ਸਰਕਾਰ ਦੀ ਤਰ੍ਹਾਂ ਦਿੱਲੀ ਸਰਕਾਰ ਨੇ ਵੀ ਕੰਨਿਆ ਭਰੂਣ ਹੱਤਿਆ ਰੋਕਣ ਵੱਡਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਇਸ ‘ਤੇ ਮੁਖਬਿਰ ਦੀ ਯੋਜਨਾ ਸ਼ੁਰੂ ਕਰੇਗੀ। ਯੋਜਨਾ ਦੇ ਅਧੀਨ ਭਰੂਣ ਲਿੰਗ ਦੀ ਪਛਾਣ ਦੱਸਣ ਵਾਲੇ ਨਰਸਿੰਗ ਹੋਮ ਅਤੇ ਅਲਟਰਾਸਾਊਂਡ ਸੈਂਟਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ। ਭਰੂਣ ਲਿੰਗ ਦੱਸਣ ਵਾਲਿਆਂ ਦੀ ਸੂਚਨਾ ਦੇਣ ਅਤੇ ਇਨ੍ਹਾਂ ਨੂੰ ਫੜਾਉਣ ਵਾਲਿਆਂ ਨੂੰ ਸਰਕਾਰ 2 ਲੱਖ ਰੁਪਏ ਤੱਕ ਦਾ ਪੁਰਸਕਾਰ ਦੇਵੇਗੀ। ਦਿੱਲੀ ‘ਚ ਘੱਟਦੇ ਲਿੰਗ ਅਨੁਪਾਤ ਕਾਰਨ ਇਹ ਫੈਸਲਾ ਲਿਆ ਹੈ। ਯੋਜਨਾ ਦੇ ਅਧੀਨ ਤਕਨੀਕ ਦੀ ਗਲਤ ਵਰਤੋਂ ਕਰ ਕੇ ਭਰੂਣ ਲਿੰਗ ਦੀ ਪ੍ਰੀਖਣ ਕਰ ਕੇ ਬੇਟੀਆਂ ਨੂੰ ਜਨਮ ਲੈਣ ਤੋਂ ਰੋਕਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਲਟਰਾਸਾਊਂਟ ਸੈਂਟਰਾਂ ਅਤੇ ਨਰਸਿੰਗ ਹੋਮ ਨੂੰ ਚਿੰਨ੍ਹਿਤ ਕੀਤਾ ਜਾਵੇਗਾ, ਜੋ ਗਰਭਵਤੀ ਔਰਤਾਂ ‘ਚ ਕੰਨਿਆ ਭਰੂਣ ਹੋਣ ਦੀ ਜਾਣਕਾਰੀ ਸਾਂਝੀ ਕਰਦੇ ਹਨ। ਇਸ ਯੋਜਨਾ ‘ਚ ਅਜਿਹੇ ਲੋਕਾਂ ਨੂੰ ਫੜਾਉਣ ‘ਚ ਐੱਨ.ਜੀ.ਓ. ਦੀ ਵੀ ਮਦਦ ਲਈ ਜਾਵੇਗੀ। ਜਾਣਕਾਰੀ ਦੇਣ ਵਾਲਿਆਂ ਨੂੰ 50 ਹਜ਼ਾਰ ਰੁਪਏ ਉਤਸ਼ਾਹ ਰਾਸ਼ੀ ਦਿੱਤੀ ਜਾਵੇਗੀ। ਇਕ ਟੀਮ ਸੰਬੰਧਤ ਕੇਂਦਰਾਂ ‘ਤੇ ਛਾਪੇਮਾਰੀ ਕਰੇਗੀ। ਇਸ ਯੋਜਨਾ ਦੇ ਅਧੀਨ ਰੰਗੇ ਹੱਥੀਂ ਅਲਟਰਾਸਾਊਂਡ ਸੈਂਟਰਾਂ ਨੂੰ ਫੜਾਉਣ ਵੇਲ ਮੁਖਬਿਰ ਅਤੇ ਗਰਭਵਤੀ ਔਰਤ ਨੂੰ 2 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ।