ਬ੍ਰਿਸਬੇਨ — ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿਚ ਪਿਛਲੇ ਦਹਾਕੇ ਵਿਚ ਭਾਰੀ ਵਾਧਾ ਹੋਇਆ ਹੈ । ਇੱਥੇ ਮਨਾਏ ਜਾਂਦੇ ਭਾਰਤੀ ਉਤਸਵ ਅਤੇ ਤਿਉਹਾਰ ਭਾਰਤ ਦੇ ਕਿਸੇ ਸ਼ਹਿਰ ਜਾਂ ਕਸਬੇ ਦਾ ਭੁਲੇਖਾ ਪਾਉਂਦੇ ਹਨ । ਪਿਛਲੇ ਕੁਝ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿਚ ਪਰਿਵਾਰਿਕ ਮੇਲਿਆਂ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਪੇਸ਼ਕਾਰੀ ਵੇਖਣਯੋਗ ਹੁੰਦੀ ਰਹੀ ਹੈ । ਇਸੇ ਹੀ ਰੁਝਾਣ ਨੂੰ ਇਕ ਨਵੀਂ ਦਿੱਖ ਦਿੰਦੇ ਹੋਏ ਬ੍ਰਿਸਬੇਨ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਇਸ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਨਾਲ ਭਾਰਤੀ ਸਮਾਜ ਵਿਚ ਲੋਹੜੀ ਦੇ ਤਿਉਹਾਰ ਤੇ ਮੁੰਡੇ ਅਤੇ ਕੁੜੀ ਦੇ ਫਰਕ ਨੂੰ ਮਿਟਾਉਣ ਦਾ ਸੁਨੇਹਾ ਹੋਰ ਵੀ ਸਾਰਥਕ ਰੂਪ ਵਿਚ ਜਾਵੇਗਾ
Related Posts
ਅਮਰੀਕਾ ’ਚ ਇੱਕੋ ਦਿਨ ’ਚ 2,228 ਮੌਤਾਂ, ਦੁਨੀਆ ’ਚ 20 ਲੱਖ ਕੋਰੋਨਾ–ਪਾਜ਼ਿਟਿਵ
ਦੁਨੀਆ ’ਚ ਇਸ ਵੇਲੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ…
ਇੱਟਾਂ ਦੀ ਦਾਸਤਾਨ
ਗੁਰਦੁਆਰਾ ਦਰਬਾਰ ਸਾਹਿਬ, ਤਰਨ ਤਾਰਨ ਦੇ ਵਿਹੜੇ ਵਿੱਚ ਖਿੱਲਰੀਆਂ ਇਹ ਇੱਟਾਂ ਮਹਿਜ ਮਿੱਟੀ ਨੂੰ ਆਵੇ ਵਿੱਚ ਪਕਾਉਣ ਨਾਲ ਆਕਾਰ ਵਿੱਚ…
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ ‘ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
ਇਸਲਾਮਾਬਾਦ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ ‘ਚ ਅੱਗ ਲੱਗਣ ਕਾਰਨ ਦੁਲਹਨ…