ਕੀ ਸ਼ਹਿਰ ਦੇ ਲੋਕਾਂ ਨੂੰ ਇਹ ਗੱਲ ਪਹਿਲਾਂ ਹੀ ਪਤਾ ਲੱਗ ਗਈ ਸੀ ਕਿ ਬਾਗ ‘ਚ ਗੋਲੀ ਚੱਲਣ ਵਾਲੀ ਆ ?
ਕੁਝ ਗਵਾਹੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ। ਸ਼ਹਿਰ ‘ਚ ਮਾਰਸ਼ਲ ਕਾਨੂੰਨ ਲਾਗੂ ਸੀ ਅਤੇ ਇਸ ਬਾਰੇ ਸ਼ਹਿਰੀਆਂ ਨੂੰ ਪਤਾ ਸੀ ਕਿ ਗੋਲੀ ਚੱਲ ਸਕਦੀ ਏ। ਜੇ ਇਸ ਬਾਰੇ ਨਹੀਂ ਪਤਾ ਸੀ ਤਾਂ ਉਨ੍ਹਾਂ ਨੂੰ ਜੋ ਪਿੰਡਾਂ ਤੋਂ ਵਿਸਾਖੀ ਦੇ ਮੇਲੇ ‘ਤੇ ਆਏ ਸਨ ਜਾਂ ਫਿਰ ਇਸ ਦਿਨ ਲੱੱਗੇ ਪਸ਼ੂ ਮੇਲੇ ‘ਚ ਆਏ ਸਨ। ਪਸ਼ੂ ਮੇਲੇ ਨੂੰ ਮੌਕੇ ‘ਤੇ ਰੱਦ ਕਰ ਦਿੱਤਾ ਗਿਆ ਸੀ ਅਤੇ ਪਸ਼ੂ ਮੇਲਾ ਦੇਖਣ ਆਏ ਸਾਰੇ ਲੋਕ ਵੀ ਬਾਗ ‘ਚ ਆ ਕੇ ਬੈਠ ਗਏ ਸਨ। ਮਰਨ ਵਾਲਿਆਂ ‘ਚ ਸ਼ਹਿਰੀਆਂ ਦੀ ਗਿਣਤੀ ਘੱਟ ਸੀ ਅਤੇ ਪੇਡੂਆਂ ਦੀ ਜਿਆਦਾ।
ਅਕਸਰ ਅਜਿਹੀਆਂ ਗੱਲ੍ਹਾਂ ਤੇ ਵਿਚਾਰ ਕਰਨ ਨਾਲੋਂ ਇਸ ਗੱਲ ਨੂੰ ਸਾਬਤ ਕਰਨ ‘ਤੇ ਜਿਆਦਾ ਜੋਰ ਦਿੱਤਾ ਜਾਂਦਾ ਕਿ ਸਾਰੀ ਭੀੜ ਬਾਗ ‘ਚ ਇਕ ਸਿਆਸੀ ਮਕਸਦ ਲਈ ਜ੍ਹਮਾਂ ਹੋਈ ਸੀ।
ਪਰ ਕਈ ਇਤਿਹਾਸਕਾਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਏ ਕਿ ਭੀੜ ਦਾ ਇਕੱਠੇ ਹੋਣ ਦਾ ਕੋਈ ਸਿਆਸੀ ਮਕਸਦ ਨਹੀਂ ਸੀ। ਬਹੁਤੇ ਤਮਾਸ਼ਬੀਨ ਸਨ ਅਤੇ ਇਹ ਹੋਰ ਵੀ ਮਾੜੀ ਗੱਲ ਏ ਕਿ ਪਿੰਡੋਂ ਮੇਲਾ ਦੇਖਣ ਨਿਕਲਿਆ ਬੰਦਾ ਮੁੱੜ ਨਹੀਂ ਪਰਤਿਆ ।