ਜਲੰਧਰ:ਪਿਛਲੇ ਸਾਲਾਂ ਵਿੱਚ ਪੂਰੇ ਦੇਸ ਵਿੱਚ ਵੱਡੇ-ਵੱਡੇ ਕਿਸਾਨ ਅੰਦੋਲਨ ਹੋਏ।
ਉਨ੍ਹਾਂ ਦੀਆਂ ਮੁੱਖ ਮੰਗਾਂ ਸਨ ਕਿ ਦੁੱਧ, ਗੰਨਾ ਅਤੇ ਬਾਕੀ ਫ਼ਸਲਾਂ ਨੂੰ ਵਾਜਿਫ ਸਮਰਥਨ ਮੁੱਲ ਮਿਲੇ।
ਲੋਕ ਸਭਾ ਚੋਣਾਂ ਵਿੱਚ ਖੇਤੀ ਦਾ ਮੁੱਦਾ ਦਾ ਕਿੰਨਾ ਅਹਿਮ ਸੀ, ਇਹ ਪੁੱਛਣ ‘ਤੇ ਸਿਰਫ਼ 5 ਫੀਸਦ ਕਿਸਾਨਾਂ ਨੂੰ ਇਹ ਮੁੱਦਾ ਅਹਿਮ ਲੱਗਾ।
ਸੈਂਟਰ ਫਾਰ ਡੇਵਲਪਿੰਗ ਸੁਸਾਇਟੀਜ਼ (CSDS) ਦੇ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ।
ਕ-ਅਫ਼ਗਾਨ ਕ੍ਰਿਕਟ ਫੈਨਜ਼ ਲੰਡਨ ‘ਚ ਭਿੜੇ
12 ਸਾਲ ਬਾਅਦ ਡੇਰਾ ਪ੍ਰੇਮੀਆਂ ਦਾ ਪੰਜਾਬ ‘ਚ ਸਭ ਤੋਂ ਵੱਡਾ ਜਨਤਕ ਇਕੱਠ
‘ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਭ ਕੁਝ ਖ਼ਤਮ ਹੋ ਚੁੱਕਿਆ ਸੀ’
‘ਮੈਥੋਂ ਬਾਅਦ ਜੇ ਔਰਤ ਲਾਮਾ ਬਣਦੀ ਹੈ ਤਾਂ ਉਹ ਆਕਰਸ਼ਕ ਹੋਵੇ’
ਮਹਾਰਾਸ਼ਟਰ ਵਿੱਚ ਖੇਤੀ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਪਾਣੀ ਨਾ ਹੋਣ ਕਾਰਨ ਸੂਬਾ ਸਰਕਾਰ ਨੇ ਅਕਾਲ ਐਲਾਨ ਦਿੱਤਾ ਹੈ।
ਉੱਥੇ, ਦੂਜੇ ਪਾਸੇ ਗੰਨਾ, ਪਿਆਜ਼ ਅਤੇ ਬਾਕੀ ਫ਼ਸਲਾਂ ਦੀ ਪੈਦਾਵਾਰ ਵਧੇਰੇ ਹੋਣ ਨਾਲ ਉਨ੍ਹਾਂ ਨੂੰ ਉਚਿਤ ਮੁੱਲ ਨਹੀਂ ਮਿਲ ਰਿਹਾ ਹੈ।
ਇਸ ਸਰਵੇ ਮੁਤਾਬਕ ਕਿਸਾਨਾਂ ਨੂੰ ਵਿਕਾਸ ਦਾ ਮੁੱਦਾ ਸਭ ਤੋਂ ਅਹਿਮ (15%) ਲੱਗਾ। ਦੂਜੇ ਨੰਬਰ ‘ਤੇ ਰਿਹਾ ਬੇਰੁਜ਼ਗਾਰੀ ਦਾ ਮੁੱਦਾ।
ਸਰਵੇ ਮੁਤਾਬਕ ਕਿਸਾਨਾਂ ਨੂੰ ਵਿਕਾਸ ਦਾ ਮੁੱਦਾ ਸਭ ਤੋਂ ਅਹਿਮ (15%) ਲੱਗਾ। (ਸੰਕੇਤਕ ਤਸਵੀਰ)
ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਹੋਏ ਕਿਸਾਨ ਅੰਦੋਲਨਾਂ ਨੂੰ ਦੇਖਦਿਆਂ ਹੋਇਆ ਕਿਸਾਨ ਨੇਤਾ ਅਤੇ ਸਵਾਭਿਮਾਨੀ ਸ਼ੇਤਕਰੀ ਪਾਰਟੀ ਦੇ ਪ੍ਰਧਾਨ ਰਾਜੂ ਸ਼ੇਟੀ ਨੇ ਐਨਡੀਏ ਸਰਕਾਰ ‘ਤੇ ਖੇਤੀ ਦੇ ਵਿਕਾਸ ਲਈ ਕੰਮ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਹੋਇਆ ਯੂਪੀਏ ਦਾ ਪੱਲਾ ਫੜਿਆ।
ਮੁੰਬਈ ਅਤੇ ਦਿੱਲੀ ਦੋਵਾਂ ਥਾਵਾਂ ‘ਤੇ ਅੰਦੋਲਨ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ‘ਚ ਹਾਰ ਦਾ ਮੂੰਹ ਵੇਖਣਾ ਪਿਆ।
ਕਿਸਾਨਾਂ ਦੇ ਹੱਕਾਂ ਲਈ ਲੜਣ ਵਾਲੇ ‘ਕਿਸਾਨ ਨੇਤਾ’ ਦੀ ਪਛਾਣ ਰੱਖਣ ਵਾਲੇ ਰਾਜੂ ਸ਼ੇਟੀ ਨੂੰ ਕਿਸਾਨਾਂ ਨੇ ਹੀ ਨਕਾਰ ਦਿੱਤਾ।