ਟੋਰਾਂਟੋ — ਕੈਨੇਡਾ ‘ਚ ਇਕ ਵੀਡੀਓ ਸ਼ੂਟ ਦੌਰਾਨ ਜਹਾਜ਼ ਤੋਂ ਹੇਠਾਂ ਡਿੱਗਣ ਕਾਰਨ ਰੈਪਰ ਦੀ ਮੌਤ ਹੋ ਗਈ। ਉਸ ਦੀ ਪ੍ਰਬੰਧਕ ਟੀਮ ਮੁਤਾਬਕ, ਜਹਾਜ਼ ਦੇ ਪਰਾਂ ‘ਚ ਫੱਸਣ ਤੋਂ ਬਾਅਦ ਕੈਨੇਡੀਆਈ ਰੈਪਰ ਦੀ ਮੌਤ ਹੋਈ ਹੈ। ਬਿਆਨ ਮੁਤਾਬਕ 22 ਸਾਲਾ ਜਾਨ ਜੇਮਸ ਦੀ ਬ੍ਰਿਟਿਸ਼ ਕੋਲੰਬੀਆ ‘ਚ ਵਿੰਗ-ਵਾਕਿੰਗ ਐਕਸੀਡੈਂਟ ਦੌਰਾਨ ਮੌਤ ਹੋਈ। ਜਹਾਜ਼ ‘ਤੇ ਸਟੰਟ ਕਰਦੇ ਹੋਏ ਰੈਪਰ ਦਾ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਉਸ ਦੀ ਹੇਠਾਂ ਡਿੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਟੰਟ ਦੌਰਾਨ ਜੇਮਸ ਨੇ ਪੈਰਾਸ਼ੂਟ ਪਾ ਰਖਿਆ ਸੀ ਪਰ ਕਾਫੀ ਦੇਰ ਤੱਕ ਪਰ (ਜਹਾਜ਼ ਦੇ ਪਰ) ‘ਚ ਫੱਸ ਜਾਣ ਕਾਰਨ ਉਸ ਨੂੰ ਪੈਰਾਸ਼ੂਟ ਨੂੰ ਖੋਲਣ ਦਾ ਸਮਾਂ ਨਾ ਮਿਲਿਆ। ਉਸ ਸਮੇਂ ਜੇਮਸ ਨੇ ਜਹਾਜ਼ ਨੂੰ ਜਾਣ ਦਿੱਤਾ ਲੈਂਡਿੰਗ ਦੇ ਸਮੇਂ ਉਹ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੋਤ ਹੋ ਗਈ ਬਿਆਨ ‘ਚ ਆਖਿਆ ਗਿਆ ਹੈ ਕਿ ਪਾਇਲਟ ਨੇ ਸੇਫ ਲੈਂਡਿੰਗ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਲੈਂਡਿੰਗ ਤੋਂ ਇਕ ਮਿੰਟ ਪਹਿਲਾਂ ਹੀ ਜੇਮਸ ਹੇਠਾਂ ਡਿੱਗ ਗਿਆ। ਪੁਲਸ ਮਾਮਲੇ ਜੇਮਸ ਦੀ ਮੌਤ ਜਾਂਚ ਕਰ ਰਹੀ ਹੈ। ਜੇਮਸ ਨੇ ਆਪਣੀ ਪਲੇਅ ਬੁਆਏ ਮਾਡਲ ਫ੍ਰੇਂਡ ਕਾਲੀ ਜੇਮਸ ਨਾਲ ਵਿਆਹ ਕੀਤਾ ਸੀ। ਹਾਲ ਹੀ ‘ਚ ਜੇਮਸ ਦੀ ਲੱਕ ‘ਚ ਵੀ ਸੱਟ ਲਗੀ ਸੀ ਪਰ ਮਿਊਜ਼ਿਕ ਅਤੇ ਸਟੰਟ ਦੇ ਪ੍ਰਤੀ ਦਿਵਾਨਗੀ ਨੇ ਉਨ੍ਹਾਂ ਨੂੰ ਫਿਰ ਤੋਂ ਉਥੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ ਪਰ ਇਸ ਵਾਰ ਬਦਕਿਸਮਤੀ ਨਾਲ ਜੇਮਸ ਖੁਦ ਨੂੰ ਨਾ ਬਚਾ ਪਾਇਆ।
Related Posts
ਕੀ ਕਰਨੀ ਐਂ ਵੋਟ ,ਕੰਮ ਐਦਾਂ ਹੀ ਆ ਗਿਆ ਲੋਟ
ਅਮਲੋਹ – ਮਿਸਾਲ ਕਾਇਮ ਕਰਦੇ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦੇ ਵਸਨੀਕਾਂ ਵਲੋਂਂ ਲਗਾਤਾਰ ਛੇਵੀਂ…
ਗੁਣਾਂ ਦਾ ਸਮੁੰਦਰ ਚੁਕੰਦਰ
ਚੁਕੰਦਰ ਦੀ ਵਰਤੋਂ ਜ਼ਿਆਦਾਤਰ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਭੋਜਨ ਮਾਹਰਾਂ ਅਨੁਸਾਰ 100 ਗ੍ਰਾਮ ਚੁਕੰਦਰ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ,…
ਤੈਰਨਾ ਇਕ ਚੰਗੀ ਕਸਰਤ ਹੈ
ਤੈਰਾਕੀ ਦਾ ਮਹੱਤਵ ਅੱਜਕਲ੍ਹ ਕਾਫੀ ਵਧ ਗਿਆ ਹੈ। ਇਹ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਤੈਰਾਕੀ ਨਾਲ ਸਿਹਤ ਨੂੰ ਲਾਭ…