ਬੀਜਿੰਗ — ਚੀਨ ਵਿਚ ਇਕ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹੋਮ ਰੇਨੋਵੇਸ਼ਨ ਕੰਪਨੀ (ਘਰ ਦੀ ਮੁਰੰਮਤ ਕਰਨ ਵਾਲੀ ਕੰਪਨੀ) ਨੇ ਕੰਮ ਪੂਰਾ ਨਾ ਹੋਣ ‘ਤੇ ਆਪਣੇ ਕਰਮਾਚਾਰੀਆਂ ਨੂੰ ਯੂਰਿਨ ਪੀਣ ਅਤੇ ਕਾਕਰੋਚ ਤੱਕ ਖਾਣ ਲਈ ਮਜਬੂਰ ਕਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਗਿਆ। ਚੀਨ ਦੀ ਸਟੇਟ ਮੀਡੀਆ ਨੇ ਚੀਨ ਦੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਅਤੇ ਤਸਵੀਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੂਜੇ ਕਰਮਚਾਰੀਆਂ ਨੂੰ ਗੰਜਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਟਾਇਲਟ ਬਾਊਲ ਤੋਂ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ। ਸਜ਼ਾ ਦੇ ਤੌਰ ‘ਤੇ ਇਹ ਅਣਮਨੁੱਖੀ ਵਿਵਹਾਰ ਦੂਜੇ ਸਟਾਫ ਦੇ ਸਾਹਮਣੇ ਜਨਤਕ ਤੌਰ ‘ਤੇ ਕੀਤਾ ਗਿਆ।
Related Posts
ਵੇਖਕੇ ਸੋਹਣਾ ਬੰਦਾ, ਨੂਰਜਹਾਂ ਚਲਾਉਂਦੀ ਸੀ ਫਿਰ ਆਪਣਾ ਰੰਦਾ
ਲਾਹੌਰ : ਇਹ ਉਹ ਜ਼ਮਾਨਾ ਸੀ ਜਦੋਂ ਲਹੌਰ ਦੇ ਸਰਕਾਰੀ ਅਤੇ ਲਾਅ ਕਾਲਜ ਦੇ ਨੌਜਵਾਨ ਜਾਂ ਤਾਂ ਸ਼ੀਜ਼ਾਨ ਓਰੀਐਂਟਲ ਜਾਂਦੇ ਸਨ…
ਪੱਤਰਕਾਰੀ ਦੇ ਗੁਲਗਲੇ
ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ…
ਯਸ ਸਰ ਤਿੱਤਰ ਬਣੋ ਜੈ ਹਿੰਦ ਦੇ ਮਿੱਤਰ
ਅਹਿਮਦਾਬਾਦ : ਗੁਜਰਾਤ ਸਕੂਲਾਂ ‘ਚ ਬੱਚਿਆ ਵਿੱਚ ਦੇਸ ਭਗਤੀ ਦੀ ਭਾਵਨਾ ਵਧਾਉਣ ਲਈ 1 ਜਨਵਰੀ ਤੋਂ ਵਿਦਿਆਰਥੀ ਹਾਜ਼ਰੀ ਵੇਲੇ ‘ਯੇਸ…