ਮੁੰਬਈ : ਮਹਾਰਾਸ਼ਟਰ ਵਿੱਚ ਮੰਗਲਵਾਰ ਸਵੇਰੇ ਤੱਕ 1230 ਸੱਜਰੇ ਮਾਮਲੇ ਸਾਹਮਣੇ ਆਏ ਹਨ। ਇਨ•ਾਂ ਮਾਮਲਿਆਂ ਦੀ ਗਿਣਤੀ ਜੋੜ ਕੇ ਕੁੱਲ ਸੰਖਿਆ 23401 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 36 ਮਰੀਜ਼ਾਂ ਨੇ ਲਾਗ ਕਾਰਨ ਦਮ ਤੋੜ ਦਿੱਤਾ ਹੈ। ਮੁੰਬਈ ਵਿੱਚ ਮੰਗਲਵਾਰ ਨੂੰ ਕੁੱਲ 791 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਥੇ ਕੁੱਲ ਗਿਣਤੀ 14355 ਤੱਕ ਜਾ ਢੁੱਕੀ ਹੈ ਅਤੇ ਰਾਹਤ ਵਾਲੀ ਖ਼ਬਰ ਇਹ ਹੈ ਕਿ 587 ਮਰੀਜ਼ਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਹੁਣ ਤੱਕ ਰਾਜ ਵਿੱਚ ਕੁੱਲ 4786 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਮਹਾਰਾਸ਼ਟਰ ਵਿੱਚ ਕਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਕਾਰਨ ਰਾਜ ਦੇ ਕੁੱਝ ਹਿੱਸਿਆਂ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਸਿਹਤ ਵਿਭਾਗ ਨੇ ਇਸ ਨੂੰ ਕਲਸਟਰ ਕੇਸ ਦਾ ਨਾਮ ਦਿੱਤਾ ਹੈ। ਰਾਜ ਦੇ ਸਰਵੀਲਾਂਸ ਆਫ਼ੀਸਰ ਡਾਕਟਰ ਪ੍ਰਦੀਪ ਨੇ ਕਿਹਾ ਕਿ ਰਾਜ ਦੇ ਕੁੱਝ ਹਿੱਸਿਆਂ ਵਿੱਚ ਕਲਸਟਰ ਕੇਸ ਮਤਲਬ ਇਕ ਇਲਾਕੇ ਤੋਂ ਇਕ ਹੀ ਸਮੇਂ ਬਹੁਤੇ ਕੇਸਾਂ ਦਾ ਆਉਣਾ ਹੈ। ਕੁੱਝ ਮਾਮਲਿਆਂ ਵਿੱਚ ਬੀਮਾਰੀ ਦੇ ਕਾਰਨਾਂ ਦਾ ਪਤਾ ਵੀ ਨਹੀਂ ਲੱਗ ਰਿਹਾ ਹੈ। ਹਾਲਾਂਕਿ ਇਹ ਹੁਣ ਇੰਨਾ ਨਹੀਂ ਹੈ ਕਿ ਇਸ ਨੂੰ ਕਮਿਊਨਿਟੀ ਟਰਾਂਸਮਿਸ਼ਨ ਦਾ ਨਾਮ ਦਿੱਤਾ ਜਾਵੇ।
ਮੁੰਬਈ ਵਿੱਚ ਵੱਧ ਰਹੇ ਕਰੋਨਾ ਦੇ ਪ੍ਰਕੋਪ ਦੇ ਚਲਦਿਆਂ ਬੀਐਮਸੀ ਵੱਲੋਂ ਲੋਕਾਂ ਨੂੰ ਹੋਮਿਊਪੈਥੀ ਦੀ ਦਵਾਈ ਦਿੱਤੀ ਜਾ ਰਹੀ ਹੈ। ਬੀਐਮਸੀ ਦਾ ਮੰਨਣਾ ਹੈ ਕਿ ਇਸ ਨੂੰ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਵੰਡਿਆ ਜਾ ਰਿਹਾ ਹੈ। ਇਸ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਚੰਗੀ ਗੱਲ ਇਹ ਹੈ ਕਿ ਇਸ ਦਾ ਕੋਈ ਸਾਈਡਈਫ਼ੈਕਟ ਵੀ ਨਹੀਂ ਹੈ। ਬੀਐਮਸੀ ਸਿਹਤ ਵਿਭਾਗ ਦੀ ਕਾਰਜਕਾਰੀ ਅਧਿਕਾਰੀ ਵੱਲੋਂ ਜੀ-ਨਾਰਥ ਅਤੇ ਕੇ-ਵੈਸਟ ਵਾਰਡ ਆਫ਼ੀਸਰ ਨੂੰ ਪੱਤਰ ਜਾਰੀ ਕਰ ਕੇ ਉਨ•ਾਂ ਦੇ ਵਿਭਾਗ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਹ ਦਵਾਈ ਦੇਣ ਦੇ ਹੁਕਮ ਦਿੱਤੇ ਹਨ।