ਚੰਡੀਗੜ੍ਹ: ਐਸਿਡ ਅਟੈਕ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਤੇ ਚਿਹਰੇ ਦੀ ਖੂਬਸੂਰਤੀ ਗਵਾ ਚੁੱਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨਿਵਾਸੀ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰ ਕੇ ਸਰਕਾਰ ‘ਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਦੋਸ਼ ਲਾਏ ਹਨ। ਪਟੀਸ਼ਨਰ ਨੇ ਕੋਰਟ ਨੂੰ ਜਾਣੂ ਕਰਵਾਇਆ ਕਿ ਸਰਕਾਰ ਨੇ 2017 ‘ਚ ਐਸਿਡ ਅਟੈਕ ਪੀੜਤਾਂ ਲਈ ਹਰ ਮਹੀਨੇ 8000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਕਤ ਯੋਜਨਾ ‘ਚ ਸਿਰਫ ਐਸਿਡ ਅਟੈਕ ਤੋਂ ਪੀੜਤ ਔਰਤਾਂ ਨੂੰ ਹੀ ਵਿੱਤੀ ਸਹਾਇਤਾ ਮਿਲ ਰਹੀ ਹੈ, ਕਿਉਂਕਿ ਯੋਜਨਾ ‘ਚ ਐਸਿਡ ਅਟੈਕ ਤੋਂ ਪੀੜਤ ਪੁਰਸ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜੋ ਕਿ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੀ ਉਲੰਘਣਾ ਹੈ, ਜਿਥੇ ਸਪੱਸ਼ਟ ਕੀਤਾ ਗਿਆ ਹੈ ਕਿ ਲਿੰਗ ਦੇ ਆਧਾਰ ‘ਤੇ ਕਿਸੇ ਨੂੰ ਲਾਭ ਨਹੀਂ ਦਿੱਤਾ ਜਾ ਸਕਦਾ। ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 26 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ।
Related Posts
ਗਰਮੀਆਂਂ ਵਿਚ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਗੰਨੇ ਦਾ ਜੂਸ
ਜਲੰਧਰ— ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡਿੰ੍ਰਕ ਅਤੇ ਕਈ…
ਸਰਦੀਆਂ ਵਿਚ ਵੀ ਹੋ ਸਕਦੇ ਹਨ ਮੁਹਾਸੇ
ਗਰਮੀਆਂ ਹੀ ਨਹੀਂ, ਸਰਦੀਆਂ ਵਿਚ ਵੀ ਮੁਹਾਸੇ ਹੋ ਸਕਦੇ ਹਨ, ਜਿਸ ਕਰਕੇ ਚਿਹਰੇ ਦੀ ਸੁੰਦਰਤਾ ਖ਼ਤਮ ਹੋ ਸਕਦੀ ਹੈ। ਇਸ…
ਗਠੀਏ ਦੇ ਦਰਦ ਨੂੰ ਹਮੇਸ਼ਾ ਲਈ ਦੂਰ ਕਰਨਗੇ ਇਹ ਅਸਰਦਾਰ ਘਰੇਲੂ ਨੁਸਖੇ
ਨਵੀਂ ਦਿੱਲੀ—ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਖਾਸ ਕਰਕੇ ਗਠੀਆ ਦਰਦ ਦੀ…