ਦੇਹਰਾਦੂਨ- ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਅਤੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਸ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ। ਸੂਬਾ ਸਰਕਾਰ ਨੇ ਤਤਕਾਲੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੇ 13 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਆਬਕਾਰੀ ਮੰਤਰੀ ਪ੍ਰਕਾਸ਼ ਪੰਤ ਨੇ ਦੱਸਿਆ ਕਿ ਕੰਮ ‘ਚ ਲਾਪਰਵਾਹੀ ਵਰਤਣ ਕਾਰਨ ਸੰਬੰਧਿਤ ਖੇਤਰ ‘ਚ ਨਿਯੁਕਤ ਵਿਭਾਗ ਦੇ 13 ਨਿਰੀਖਕਾਂ ਅਤੇ ਉਪ ਨਿਰੀਖਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Related Posts
ਦੁੱਧ ਚ ਕਿੰਨਾ ਪਾਣੀ ਤੇ ਵੇਖੋ ਤੇਲ ਕਿਵੇਂ ਹੁੰਦਾ ਫੇਲ
ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ…
ਨਵੇਂ ਟੈਸਟ ਨਾਲ ਟੀ. ਬੀ. ਦੀ ਹੋਵੇਗੀ ਸਹੀ ਜਾਂਚ
ਲੰਡਨ— ਮੌਜੂਦਾ ਸਮੇਂ ‘ਚ ਇਸਤੇਮਾਲ ਹੋ ਰਹੇ ‘ਰੈਪਿਡ ਬਲੱਡ ਟੈਸਟ’ ਨਾਲ ਤਪਦਿਕ ਯਾਨੀ ਟੀ.ਬੀ. ਦੀ ਸਹੀ ਜਾਂਚ ਸੰਭਵ ਨਹੀਂ ਹੈ…
ਸੜਕੀ ਧੂੰਏ ਨਾਲ ਵਧਦੀ ਏ ਗਲੋਬਲ ਵਾਰਮਿੰਗ
ਬਰਲਿਨ– ਵਿਕਾਸਸ਼ੀਲ ਦੇਸ਼ਾਂ ’ਚ ਸੜਕੀ ਟ੍ਰੈਫਿਕ ਤੋਂ ਨਿਕਲਣ ਵਾਲਾ ਕਾਲਾ ਧੂੰਅਾਂ (ਅਸ਼ੁੱਧ ਕਾਰਬਨ ਕਣ ਭਰਪੂਰ) ਕਾਫੀ ਉਚਾਈ ਤੱਕ ਪਹੁੰਚ ਕੇ…