ਯੇਰੂਸ਼ਲਮ : ਵਿਸ਼ਵ ਪੱਧਰ ‘ਤੇ ਕਹਿਰ ਮਚਾਉਣ ਵਾਲੇ ਕਰੋਨਾ ਵਾਇਰਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਦੇਸ਼ ਵਿਚ ਕਰੋਨਾ ਮਹਾਮਾਰੀ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਵਿਚ ਵੀ ਗਰਮ ਹੈ। ਇਸ ਦੌਰਾਨ ਇਜ਼ਰਾਇਲ ਤੋਂ ਇਕ ਅਜਿਹੀ ਖ਼ਬਰ ਪ੍ਰਾਪਤ ਹੋਈਆਂ ਜਿਸ ਵਿੱਚ ਮੱਧ ਇਜ਼ਰਾਇਲ ਵਿੱਚ ਵੇਈਜ਼ਮੈਨ ਇੰਸਟੀਚਿਊਟ ਆਫ਼ ਸਾਇੰਸ ਨਾਮ ਦੀ ਲੈਬ ਵਲੋਂ ਗ਼ਲਤ ਜਾਣਕਾਰੀ ਮੁਹੱਈਆ ਕਰਵਾਉਣ ‘ਤੇ ਇਜ਼ਰਾਇਲ ਦੇ ਸਿਹਤ ਮੰਤਰਾਲੇ ਨੇ ਲੈਬ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ।
ਜਾਣਕਾਰੀ ਅਨੁਸਾਰ ਦੱਖਣੀ ਇਜ਼ਰਾਇਲ ਦੇ ਆਸੁਟਾ ਹਸਪਤਾਲ ਨੇ 19 ਟੈਸਟ ਉਪਰੋਕਤ ਲੈਬ ਵਿੱਚ ਭੇਜੇ ਸਨ ਲੈਬ ਵਿਚ 19 ਟੈਸਟ ਪਾਜ਼ੀਟਿਵ ਦੱਸੇ ਗਏ ਸਨ ਜਦਕਿ ਅਸਲਮ ਵਿਚ ਇਹ ਸਾਰੇ ਸਿਹਤਮੰਦ ਸਨ। ਇਜ਼ਰਾਇਲ ਦੇ ਸਿਹਤ ਮੰਤਰਾਲੇ ਨੇ ਲੈਬ ਵਲੋਂ ਗ਼ਲਤ ਟੈਸਟ ਕਰਨ ‘ਤੇ ਲੈਬ ਨੂੰ ਬੰਦ ਕਰ ਦਿੱਤਾ ਹੈ।
ਮੰਤਰਾਲੇ ਦੇ ਬਿਆਨ ਮੁਤਾਬਕ ਲੈਬ ਨੂੰ ਉਸ ਦੀਆਂ ਮੰਗਾਂ ਮੁਤਾਬਕ ਸਾਰੀਆਂ ਚੀਜ਼ਾਂ ਕਰਨ ਮਗਰੋਂ ਹੀ ਖੋਲ੍ਹਿਆ ਜਾ ਸਕਦਾ ਹੈ। ਇਥੇ ਦੱਸਣਯੋਗ ਹੈ ਕਿ ਇਜ਼ਰਾਇਲ ਵਿੱਚ 13,491 ਕਰੋਨਾ ਦੇ ਮਾਮਲੇ ਹਨ ਅਤੇ 170 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।