ਨਵੀਂ ਦਿੱਲੀ: Mi 10 Ultra ਨੂੰ ਕੰਪਨੀ ਨੇ ਚੀਨ ਵਿੱਚ ਲਾਂਚ ਕੀਤਾ ਹੈ। ਕੰਪਨੀ ਨੇ ਆਪਣੀ 10ਵੀਂ ਵਰੇਗੰਢ ਮੌਕੇ ਮੰਗਲਵਾਰ ਨੂੰ ਇਸ ਦੀ ਲਾਂਚਿੰਗ ਕੀਤੀ। ਕੈਮਰਾ ਸੈਂਟ੍ਰਿਕ ਫੋਨ ਦੀ ਹਾਈਲਾਈਟ ਇਸ ਦਾ ਸਟਮ ਬਿਲਡ ਈਮੇਜ਼ ਸੈਂਸਰ ਨਾਲ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਸ ਸੀਰੀਜ਼ ਤੋਂ ਪਹਿਲਾਂ ਕੰਪਨੀ ਨੇ ਐਮਆਈ 10, ਐਮਆਈ 10 ਪ੍ਰੋ ਤੇ ਐਮਆਈ 10 ਲਾਈਟ ਲਾਂਚ ਕੀਤੀ ਹੈ।
Xiaomi Mi 10 Ultra ਦੇ ਸਪੈਸੀਫਿਕੇਸ਼ਨ:
Mi 10 Ultra ‘ਚ 120z ਰਿਫਰੈਸ਼ ਰੇਟ ਦੇ ਨਾਲ 6.67 ਇੰਚ ਦੀ ਫੁੱਲ-ਐਚਡੀ+ਓਐਲਈਡੀ ਡਿਸਪਲੇਅ ਮਿਲਦਾ ਹੈ। ਇਹ ਫੋਨ ਐਂਡਰਾਇਡ 10 ‘ਤੇ ਆਧਾਰਿਤ MIUI 12 ‘ਤੇ ਚਲਦਾ ਹੈ। ਇਹ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਚਿੱਪਸੈੱਟ ਨਾਲ ਲੈਸ ਹੈ। ਫੋਨ LPDDR 5 ਰੈਮ ਦੇ ਨਾਲ 16 ਜੀਬੀ ਨਾਲ ਆਉਂਦਾ ਹੈ ਤੇ ਇਸ ਵਿਚ 512 ਜੀਬੀ ਤੱਕ ਦੀ ਯੂਐਫਐਸ 3.1 ਸਟੋਰੇਜ ਮਿਲਦੀ ਹੈ।
ਸ਼ਿਓਮੀ ਮੁਤਾਬਕ, ਮੀ10 ਅਲਟਰਾ ਫੋਨ ਵਿੱਚ ਤਾਪਮਾਨ ਨੂੰ ਕੰਟ੍ਰੋਲ ਵਿੱਚ ਰੱਖਣ ਲਈ ਵੀਸੀ ਲਿਕਵਿਡ ਕੂਲਿੰਗ, ਮਲਟੀ-ਲੇਅਰ ਗ੍ਰਾਫਾਈਟ, ਥਰਮਲ ਸੈਂਸਰ ਐਰੇ ਅਤੇ ਗ੍ਰੈਫਿਨ ਸ਼ਾਮਲ ਹਨ। ਇਸ ਫੋਨ ‘ਚ 4,500mAh ਦੀ ਬੈਟਰੀ ਹੈ, ਜੋ 120W ਵਾਇਰਡ ਤੇਜ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਬੈਟਰੀ 23 ਮਿੰਟਾਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਦੇ ਪਿਛਲੇ ਪੈਨਲ ‘ਤੇ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਸ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ। ਇਸ ਵਿੱਚ ਇੱਕ ਕਸਟਮ-ਬਿਲਡ ਚਿੱਤਰ ਸੈਂਸਰ ਸ਼ਾਮਲ ਹੋਵੇਗਾ। ਹੋਰ ਤਿੰਨ ਰੀਅਰ ਕੈਮਰਿਆਂ ਵਿਚ 20 ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਸ਼ੂਟਰ, 12 ਮੈਗਾਪਿਕਸਲ ਦਾ ਪੋਰਟਰੇਟ ਕੈਮਰਾ ਤੇ 120 ਐਕਸ ਅਲਟਰਾ ਜ਼ੂਮ ਲਈ ਇੱਕ ਟੈਲੀਫੋਟੋ ਸ਼ੂਟਰ ਸ਼ਾਮਲ ਹੈ। ਇਹ ਫੋਨ 8K ਵੀਡਿਓ ਰਿਕਾਰਡ ਕਰਨ ਦੇ ਯੋਗ ਹੋਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।