ਨਵੀਂ ਦਿੱਲੀ— ਆਲੂਬੁਖਾਰਾ ਤੁਸੀਂ ਖੂਬ ਖਾਧਾ ਹੋਵੇਗਾ। ਗਰਮੀਆਂ ਦੇ ਇਸ ਫਲ ਨੂੰ ਲੋਕ ਬਹੁਤ ਹੀ ਚਾਅ ਨਾਲ ਖਾਂਦੇ ਹਨ ਪਰ ਕੀ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਪਤਾ ਹੈ? ਸੁਆਦ ‘ਚ ਖੱਟਾ-ਮਿੱਠਾ ਆਲੂਬੁਖਾਰਾ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸ਼ਗੂਰ ਤੋਂ ਲੈ ਕੇ ਘੱਟ ਕਰਨ ‘ਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਆਲੂਬੁਖਾਰਾ ਅੰਗਰੇਜ਼ੀ ‘ਚ ਪਲਮ ਕਿਹਾ ਜਾਣ ਵਾਲਾ ਇਹ ਫਲ ਗੁਣਾਂ ਨਾਲ ਭਰਪੂਰ ਹੈ। ਆਲੂਬੁਖਾਰਾ ‘ਚ ਐਂਟੀ ਆਕਸੀਡੈਂਟ ਅਤੇ ਪੋਸ਼ਟਿਕ ਤੱਤ ਉਚਿਤ ਮਾਤਰਾ ‘ਚ ਪਾਏ ਜਾਂਦੇ ਹਨ ਜੋ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਖਾਣ ਨਾਲ ਸਿਹਤ ਦੇ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਫਾਇਦਿਆਂ ਬਾਰੇ।
ਮੋਟਾਪਾ ਦੂਰ ਕਰੇ
ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਸੁੱਕਾ ਆਲੂਬੁਖਾਰਾ ਸ਼ਾਮਲ ਕਰ ਸਕਦੇ ਹੋ। ਸੁੱਕਿਆ ਹੋਇਆ ਆਲੂਬੁਖਾਰਾ ਭਾਰ ਨੂੰ ਘੱਟ ਕਰਨ ਦਾ ਸਭ ਤੋਂ ਵੱਧ ਮਦਦਗਾਰ ਤਰੀਕਾ ਹੈ। ਇਹ ਫਾਈਬਰ ਦਾ ਚੰਗਾ ਸਰੋਤ ਹੁੰਦਾ ਹੈ। ਸੁੱਕਾ ਆਲੂਬੁਖਾਰਾ ਖਾਣ ਨਾਲ ਤੁਹਾਡੀ ਭੁੱਖ ਕੰਟਰੋਲ ਰਹਿੰਦੀ ਹੈ ਅਤੇ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ।
ਸ਼ੂਗਰ ਕੰਟਰੋਲ ‘ਚ ਮਦਦ
ਆਲੂਬੁਖਾਰਾ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਆਲੂਬੁਖਾਰੇ ‘ਚ ਕਾਰਬੋਹਾਈਡ੍ਰੇਟਸ ਕਾਫੀ ਮਾਤਰਾ ‘ਚ ਹੁੰਦੇ ਹਨ ਕਿਉਂਕਿ ਇਸ ‘ਚ ਫਾਈਬਰ ਵੀ ਹੁੰਦਾ ਹੈ ਅਤੇ ਉਹ ਕਾਰਬਸ ਨੂੰ ਅਬਜਾਰਬ ਕਰਨ ਦੀ ਪ੍ਰਕਿਰਿਆ ਨੂੰ ਸਲੋ ਕਰ ਦਿੰਦੇ ਹਨ। ਇਸ ਕਾਰਨ ਖਾਣਾ ਖਾਣ ਤੋਂ ਬਾਅਦ ਵੀ ਸ਼ੂਗਰ ਦਾ ਲੈਵਲ ਨਹੀਂ ਵਧਦਾ।
ਹੱਡੀਆਂ ਦੀ ਮਜ਼ਬੂਤੀ
ਆਲੂਬੁਖਾਰੇ ‘ਚ ਮੌਜੂਦ ਵਿਟਾਮਿਨਸ ਕਾਰਨ ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ‘ਚ ਮਦਦਗਾਰ ਹੈ। ਆਲੂਬੁਖਾਰੇ ‘ਚ ਮੌਜੂਦ ਫਾਈਟ੍ਰੋਨਿਊਟ੍ਰੀਅੰਟਸ ਔਰਤਾਂ ‘ਚ ਆਸਟਿਓਪੋਰੋਸਿਸ ਨੂੰ ਰੋਕਣ ‘ਚ ਵੀ ਮਦਦਗਾਰ ਹੈ। ਇਸ ਲਈ ਆਲੂਬੁਖਾਰੇ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਹੱਡੀ ਫ੍ਰੈਕਚਰ ਦਾ ਖਤਰਾ ਵੀ ਘੱਟ ਹੋਵੇਗਾ।
ਦਿਲ ਦੇ ਰੋਗਾਂ ਤੋਂ ਬਚਾਏ
ਆਲੂ ਬੁਖਾਰਾ ਵਿਟਾਮਿਨ ਦਾ ਫੂਡ ਸਪਲੀਮੈਂਟ ਹੈ। ਇਹ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ ਅਤੇ ਖੂਨ ਸਾਫ ਕਰਦਾ ਹੈ। ਇਸ ਦਾ ਗੁੱਦਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਚ ਚਮਕ ਆਉਂਦੀ ਹੈ।
ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਕੰਟਰੋਲ
ਆਲੂਬੁਖਾਰੇ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਫਾਈਬਰ ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ। ਇਸ ਲਈ ਆਲੂਬੁਖਾਰੇ ਨੂੰ ਰੋਜ਼ਾਨਾ ਖਾਓ ਪਰ ਧਿਆਨ ਰਹੇ ਕਿ ਮਾਤਰਾ ਸੀਮਤ ਹੀ ਹੋਵੇ।
ਚਮੜੀ ਲਈ ਫਾਇਦੇਮੰਦ
ਸਕਿਨ ਲਈ ਵੀ ਆਲੂਬੁਖਾਰਾ ਕਾਫੀ ਫਾਇਦੇਮੰਦ ਹੈ। ਇਸ ‘ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਚਮੜੀ ਨੂੰ ਚਮਕਦਾਰ ਅਤੇ ਹੈਲਦੀ ਬਣਾਉਣ ‘ਚ ਮਦਦ ਕਰਦੇ ਹਨ। ਆਲੂਬੁਖਾਰੇ ਦੇ ਜੂਸ ਨੂੰ ਨਿਯਮਿਤ ਮਾਤਰਾ ‘ਚ ਸੇਵਨ ਕਰਨ ਨਾਲ ਧੁੱਪ ਕਾਰਨ ਸਰੀਰ ਦੀ ਚਮੜੀ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਆਲੂਬੁਖਾਰਾ ਖਾਣ ਤੋਂ ਇਲਾਵਾ ਇਸ ਦਾ ਫੇਸ ਪੈਕ ਬਣਾ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ 1 ਆਲੂਬੁਖਾਰੇ ਨੂੰ ਮੈਸ਼ ਕਰੋ ਅਤੇ ਉਸ ‘ਚ 1 ਚਮਚ ਵੇਸਣ ਅਤੇ 1 ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਆਪਣੀ ਚਮੜੀ ‘ਤੇ ਇਸਤੇਮਾਲ ਕਰੋ।
ਕੈਂਸਰ ਦਾ ਖਤਰਾ ਕਰੇ ਘੱਟ
ਆਲੂਬੁਖਾਰਾ ਖਾਣ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਹਾਰਟ ਸਬੰਧੀ ਬੀਮਾਰੀਆਂ ਅਤੇ ਹੱਡੀਆਂ ਦੀਆਂ ਬੀਮਾਰੀਆਂ ‘ਚ ਵੀ ਮਦਦਗਾਰ ਮੰਨਿਆ ਗਿਆ ਹੈ।