ਮੁੰਬਈ: ਕੋਰੋਨਾ ਵਾਇਰਸ ਦੇ ਚੱਲਦਿਆਂ ਫਿਲਹਾਲ ਦੇਸ਼ਭਰ ‘ਚ ਸਿਨੇਮਾਘਰ ਬੰਦ ਹਨ। ਦਰਸ਼ਕ ਇਸ ਵਾਰ ਸਿਨੇਮਾਘਰਾਂ ‘ਚ ਨਹੀ ਜਾ ਸਕਦੇ ਪਰ ਆਜ਼ਾਦੀ ਦਿਵਸ ਮੌਕੇ ਓਟੀਟੀ ਪਲੇਟਫਾਰਮ ‘ਤੇ ਕਈ ਨਵੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼ ਰਿਲੀਜ਼ ਹੋ ਰਹੀਆਂ ਹਨ।
Gunjan Saxena
ਜਾਨ੍ਹਵੀ ਕਪੂਰ ਸਟਾਰਰ ਫ਼ਿਲਮ ਗੁੰਜਨ ਸਕਸੇਨਾ-ਕਾਰਗਿਲ ਗਰਲ ਨੈਟਫਲਿਕਸ ‘ਤੇ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਦੇਸ਼ਭਗਤੀ ਤੇ ਮਹਿਲਾ ਸਸ਼ਕਤੀਕਰਨ ਦੋਵਾਂ ਭਾਵਨਾਵਾਂ ‘ਤੇ ਆਧਾਰਤ ਹੈ। ‘ਗੁੰਜਨ ਸਕਸੇਨਾ” ਦ ਕਾਰਗਿਲ ਗਰਲ’ ਭਾਰਤੀ ਹਵਾਈ ਫੌਜ ਦੀ ਲੜਾਕੂ ਪਾਇਲਟ ਗੁੰਜਨ ਸਕਸੇਨਾ ਦੀ ਜਿੰਦਗੀ ਤੋਂ ਪ੍ਰੇਰਿਤ ਹੈ ਤੇ ਜਾਨ੍ਹਵੀ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਹੈ। ਸਕਸੇਨਾ ਨੇ 1999 ਦੇ ਕਾਰਗਿਲ ਯੁੱਧ ਦੌਰਾਨ ਜੰਗ ਦੇ ਮੈਦਾਨ ‘ਚ ਐਂਟਰੀ ਕੀਤੀ ਸੀ। ਸ਼ਰਨ ਸ਼ਰਮਾ ਵੱਲੋਂ ਨਿਰਦੇਸ਼ਤ ਇਸ ਪ੍ਰੋਜੈਕਟ ਦੇ ਕਲਾਕਾਰਾਂ ‘ਚ ਪੰਕਜ ਤ੍ਰਿਪਾਠੀ, ਅੰਗਦ ਬੇਦੀ, ਵਿਨੀਤ ਕੁਮਾਰ, ਮਾਨਵ ਵਿੱਜ ਅਤੇ ਆਇਸ਼ਾ ਰਜਾ ਵੀ ਹਨ।
Khuda Haafiz
ਖ਼ੁਦਾ ਹਾਫ਼ਿਜ਼: ਵਿਦੁਯਤ ਜਾਮਵਾਲ, ਅਨੁ ਕਪੂਰ ਦੀ ਇਹ ਫ਼ਿਲਮ 14 ਅਗਸਤ ਨੂੰ Disney+ ls Hotstar ‘ਤੇ ਧਮਾਕੇ ਲਈ ਤਿਆਰ ਹੈ। ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਹੈ। ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਵੀ ਲੋਕਾਂ ਨੂੰ ਕਾਫੀ ਪਸੰਦ ਆਵੇਗੀ। ਇਸ ਫ਼ਿਲਮ ਨੂੰ ਫਾਰੂਖ ਕਬੀਰ ਨੇ ਡਾਇਰੈਕਟ ਕੀਤਾ ਹੈ।
ਨਿਰਦੇਸ਼ਕ ਫਾਰੂਖ ਕਬੀਰ ਦਾ ਕਹਿਣਾ ਹੈ ਕਿ ਰੋਮਾਂਟਿਕ ਥ੍ਰਿਲਰ ਫ਼ਿਲਮ ‘ਖ਼ੁਦਾ ਹਾਫ਼ਿਜ਼’ ਦੇ ਨਾਲ ਅਦਾਕਾਰ ਵਿਦਯੁਤ ਜਾਮਵਾਲ ਇਕ ਨਵੇਂ ਰੂਪ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਵਿਦਯੁਤ ਪਹਿਲੀ ਵਾਰ ਰੋਮਾਂਸ-ਐਕਸ਼ਨ ‘ਚ ਨਜ਼ਰ ਆਉਣਗੇ।
Abhay 2
ਅਭਯ-2: ਕੁਨਾਲ ਖੇਮੂ, ਚੰਕੀ ਪਾਂਡੇ, ਰਾਮ ਕਪੂਰ ਜਿਹੇ ਕਲਾਕਾਰਾਂ ਨਾਲ ਸੱਜੀ ਵੈੱਬ ਸੀਰੀਜ਼ ਅਭਯ-2, Zee5 ਤੇ 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਸੀਰੀਜ਼ ਨੂੰ ਕੇਨ ਘੋਸ਼ ਨੇ ਡਾਇਰੈਕਟ ਕੀਤਾ ਹੈ। ਇਹ ਵੈੱਬ ਸੀਰੀਜ਼ ਇਕ ਕ੍ਰਾਈਮ ਥ੍ਰਿਲਰ ਹੈ। ਇਸ ਤੋਂ ਪਹਿਲਾਂ ਅਭਯ ਦੀ ਪਹਿਲੀ ਸੀਰੀਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਹੁਣ ਇਸ ਸੀਰੀਜ਼ ਦਾ ਦੂਜਾ ਸੀਜ਼ਨ ਰਿਲੀਜ਼ ਹੋ ਰਿਹਾ ਹੈ।
Dangerous
ਡੇਂਜਰਸ: ਮਸ਼ਹੂਰ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗ੍ਰੋਵਰ ਮੁੜ ਤੋਂ ਪਰਦੇ ‘ਤੇ ਇਕੱਠੇ ਦਿਖਾਈ ਦੇਣ ਲਈ ਤਿਆਰ ਹਨ। ਇਹ ਦੋਵੇਂ ਥ੍ਰਿਲਰ ਫ਼ਿਲਮ ‘ਡੇਂਜਰਸ’ ਦੇ ਨਾਲ ਨਜ਼ਰ ਆਉਣਗੇ। ਵਿਕਰਮ ਭੱਟ ਵੱਲੋਂ ਲਿਖੀ ਇਹ ਫ਼ਿਲਮ ਭੂਸ਼ਨ ਪਟੇਲ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਫ਼ਿਲਮ ਡੇਂਜਰਸ 14 ਅਗਸਤ ਨੂੰ MX Player ‘ਤੇ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਭੂਸ਼ਨ ਪਟੇਲ ਨੇ ਡਾਇਰੈਕਟ ਕੀਤਾ ਹੈ।
The Hidden Strike
ਦ ਹਿਡਨ ਸਟ੍ਰਾਇਕ: ਸਾਲ 2016 ‘ਚ ਹੋਏ ਉੜੀ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤੀ ਫੌਜ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ‘ਤੇ ਕਈ ਫ਼ਿਲਮਾਂ ਤੇ ਵੈੱਬ ਸੀਰੀਜ਼ ਬਣ ਚੁੱਕੀਆਂ ਹਨ। ਹੁਣ ‘ਸ਼ੋਮਾਰੂ C’ ‘ਤੇ ਫ਼ਿਲਮ ‘ਦ ਹਿਡਨ ਸਟ੍ਰਾਈਕ’ ਰਿਲੀਜ਼ ਹੋਣ ਜਾ ਰਹੀ ਹੈ। ਇਸ ‘ਚ ਇਕ ਵਾਰ ਫਿਰ ਭਾਰਤੀ ਫੌਜ ਦੀ ਬਹਾਦਰੀ ਤੇ ਦਲੇਰੀ ਦੀ ਕਹਾਣੀ ਦੇਖਣ ਨੂੰ ਮਿਲੇਗੀ। ਫ਼ਿਲਮ ‘ਚ ਦੀਪ ਰਾਜ ਰਾਣਾ, ਸੰਜੇ ਸਿੰਘ, ਲਖਾ ਲਖਵਿੰਦਰ ਜਿਹੇ ਕਈ ਕਲਾਕਾਰ ਹਨ।