ਬ੍ਰਸੈਲਸ — ਬੈਲਜ਼ੀਅਮ ਦੇ ਬ੍ਰਸੈਲਸ ‘ਚ ਮੈਨਕੇਨ ਪਿਸ ਨਾਂ ਦੀ ਇਹ ਮੂਰਤੀ ਇਕ ਛੋਟੇ ਜਿਹੇ ਬੱਚੇ ਦੀ ਹੈ ਜੋ ਪਿਸ਼ਾਬ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਹ ਮੂਰਤੀ ਬ੍ਰਸੈਲਸ ਦੇ ਲੋਕਾਂ ਅਤੇ ਉਨ੍ਹਾਂ ਦੇ ਸੈਂਸ ਆਫ ਹਿਊਮਰ ਦੀ ਪ੍ਰਤੀਕ ਮੰਨੀ ਜਾਂਦੀ ਹੈ। ਪੇਸ਼ਾਬ ਦਾ ਇਸਤੇਮਾਲ ਪ੍ਰਾਚੀਨ ਸਮੇਂ ਤੋਂ ਹੀ ਰੋਗਾਂ ਨੂੰ ਜੜੋ ਖਤਮ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਇਤਿਹਾਸ ‘ਚ ਪੇਸ਼ਾਬ ਦੇ ਇਸਤੇਮਾਲ ਦਾ ਪਹਿਲਾਂ ਸਿਰਾ ਪੋਮ ਸਮਾਰਟ ਟਿਟੋ ਫਲੇਵੀਓ ਵੇਸਪਾਸਿਆਨੋ ਦੇ ਸਮੇਂ ਦਾ ਮਿਲਦਾ ਹੈ।
ਰੋਮਨ ਸਮਰਾਜ ਦੇ ਧੋਬੀਘਾਟ ਜਾਂ ਫੁਲੋਨਿਕਸ ‘ਚ ਪੇਸ਼ਾਬ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਸੱੜਣ ਲਈ ਛੱਡ ਦਿੱਤਾ ਜਾਂਦਾ ਸੀ। ਇਕੱਠਾ ਕੀਤਾ ਗਿਆ ਪੇਸ਼ਾਬ ਅਮੋਨੀਆ ਬਣ ਜਾਂਦਾ ਸੀ ਅਤੇ ਉਹ ਅਮੋਨੀਆ ਇਕ ਤਰ੍ਹਾਂ ਦਾ ਡਿਟਰਜ਼ੈਂਟ ਸੀ ਜਿਸ ਦਾ ਇਸਤੇਮਾਲ ਕੱਪੜੇ ਧੋਣ ਲਈ ਕੀਤਾ ਜਾਂਦਾ ਸੀ। ਰੋਮਨ ਦਰਸ਼ਨ-ਸ਼ਾਸਤਰੀ ਅਤੇ ਲੇਖਕ ਦੱਸਦੇ ਹਨ ਕਿ ਸਫੇਦ ਊਨ ਦੇ ਕੱਪੜਿਆਂ ਨੂੰ ਡਿਟਰਜ਼ੈਂਟ ‘ਚ ਡੁਬਾਉਣ ਤੋਂ ਬਾਅਦ ਮਜ਼ਦੂਰ ਜਾਂ ਧੋਬੀ ਉਨ੍ਹਾਂ ‘ਤੇ ਛਾਲਾਂ ਮਾਰਦੇ ਜਾਂ ਡਾਂਸ ਕਰਦੇ ਸਨ। ਰੰਗ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਚਿਕਨਾਈ ਖਤਮ ਕਰਨ ਲਈ ਮੁਲਤਾਨੀ ਮਿੱਟੀ, ਪੇਸ਼ਾਬ ਅਤੇ ਸਲਫਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਕੱਪੜਿਆਂ ਦੀ ਗੰਦ ਖਤਮ ਕਰਨ ਲਈ ਮਹਿਰਦਾਰ ਡਿਟਰਜ਼ੈਂਟ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਉਸ ‘ਚ ਉਨ੍ਹਾਂ ਕੱਪੜਿਆਂ ਨੂੰ ਡੁਬਾਇਆ ਜਾਂਦਾ ਸੀ। ਹਾਲਾਂਕਿ ਇਹ ਸਿਹਤ ਲਈ ਠੀਕ ਨਹੀਂ ਸੀ।
ਧੋਬੀਆਂ ਦਾ ਕੰਮ ਚੰਗੇ ਕਾਰੋਬਾਰ ‘ਚ ਬਦਲ ਰਿਹਾ ਸੀ ਪਰ ਜਦੋਂ ਵੇਸਪਾਸਿਆਨੋ ਸੱਤਾ ‘ਚ ਆਏ ਤਾਂ ਉਨ੍ਹਾਂ ਨੇ ਪੇਸ਼ਾਬ ‘ਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਉਨ੍ਹਾਂ ਲੋਕਾਂ ਲਈ ਸੀ ਜੋ ਰੋਮ ਦੇ ਸੀਵਰੇਜ ਸਿਸਟਮ ‘ਚ ਜਮ੍ਹਾ ਕੀਤੇ ਗਏ ਪੇਸ਼ਾਬ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ। ਉਨ੍ਹਾਂ ‘ਚੋਂ ਲੇਦਰ ਜਾਂ ਚਮੜੇ ਦਾ ਕੰਮ ਕਰਨ ਵਾਲੇ ਵੀ ਸ਼ਾਮਲ ਸਨ। ਪੇਸ਼ਾਬ ਜਾਨਵਰਾਂ ਦੀ ਖਲ ਨੂੰ ਨਰਮ ਬਣਾਉਣ ਅਤੇ ਉਸ ਨੂੰ ਪਕਾਉਣ ਦੇ ਕੰਮ ‘ਚ ਵੀ ਆਉਂਦਾ ਸੀ ਕਿਉਂਕਿ ਅਮੋਨੀਆ ਦਾ ਜ਼ਿਆਦਾ ਪੀ. ਐੱਚ. ਕਾਰਬਨਿਕ ਪਦਾਰਥਾਂ ਨੂੰ ਗਾਲ ਦਿੰਦਾ ਹੈ। ਪੇਸ਼ਾਬ ‘ਚ ਜਾਨਵਰਾਂ ਦੀ ਖਲ ਨੂੰ ਗਾਲਣ ਨਾਲ ਉਨ੍ਹਾਂ ਦੇ ਵਾਲ ਅਤੇ ਮਾਂਸ ਦੇ ਟੁਕੜਿਆਂ ਨੂੰ ਵੱਖ ਕਰਨ ‘ਚ ਆਸਾਨੀ ਹੁੰਦੀ ਹੈ। ਰੋਮਨ ਇਤਿਹਾਸਕਾਰ ਸਯੁਟੋਨਿਅਸ ਦੱਸਦੇ ਹਨ ਕਿ ਵੇਸਪਾਸਿਆਨ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਆਖਿਆ ਕਿ ਉਨ੍ਹਾਂ ਨੂੰ ਪੇਸ਼ਾਬ ‘ਤੇ ਜ਼ੁਰਮਾਨਾ ਲਾਉਣਾ ਸਭ ਤੋਂ ਘਿਨੌਣਾ ਕੰਮ ਲੱਗਾ। ਇਸ ਦੇ ਜਵਾਬ ‘ਚ ਸਮਰਾਟ ਨੇ ਇਕ ਸੋਨੇ ਦਾ ਸਿੱਕਾ ਲੈ ਕੇ ਵੇਸਪਾਸਿਆਨ ਦੇ ਪੁੱਤਰ ਦੀ ਨੱਕ ‘ਤੇ ਲਾਇਆ ਅਤੇ ਪੁੱਛਿਆ ਕਿ ਕੀ ਇਹ ਬੁਰਾ ਮਹਿਕਦਾ ਹੈ। ਉਸ ਦੇ ਪਿਤਾ ਨੇ ਉਸ ਨੂੰ ਕਿਹਾ ਹੈ ਕਿ ਇਹ ਪੇਸ਼ਾਬ ਤੋਂ ਆਉਂਦਾ ਹੈ। ਇਥੋਂ ਹੀ ਐਕਜ਼ੀਅਮ ਵੇਸਪਾਸਿਆਨ ਨਾਂ ਤੋਂ ਮਸ਼ਹੂਰ ਕਹਾਵਤ ਨਿਕਲੀ, ਜਿਸ ਦਾ ਮਤਲਬ ਹੈ ਕਿ ‘ਪੈਸੇ ਤੋਂ ਕਦੇ ਬਦਬੂ ਨਹੀਂ ਆਉਂਦੀ।’