ਭਬਾਤ ਵਿਖੇ ਉਸਾਰੀਆਂ ਢਹਿਣ ਵਾਲੇ ਲੋਕ ਕਰ ਰਹੇ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਨੂੰ ਯਾਦ
ਜ਼ੀਰਕਪੁਰ :ਭਬਾਤ ਖੇਤਰ ਵਿੱਚ ਹਾਈਕੋਰਟ ਦੇ ਹੁਕਮਾ ਤੇ ਹੋਰ ਰਹੀ ਕਾਰਵਾਈ ਨੇ ਪੁਰਾਣੇ ਲੋਕਾਂ ਨੂੰ ਇੱਕ ਵਾਰ ਫਿਰ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਯਾਦ ਦੁਆ ਦਿੱਤੀ ਹੈ। ਭਬਾਤ ਦੇ ਬਜੁਰਗ ਉਨ੍ਹਾਂ ਨੂੰ ਯਾਦ ਕਰਕੇ ਮੱਲੋਮੱਲੀ ‘‘ਅੱਜ ਫਿਰ ਯਾਦ ਤੇਰੀ ਆਈ ਵੇ ਅੱਖੀਆਂ ਨੂੰ ਰੌਣਾ ਪੈ ਗਿਆ‘‘ ਨਿਕਲ ਰਿਹਾ ਹੈ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇ ਵੀ ਜੀਰਕਪੁਰ ਦੇ ਲੋਕਾਂ ਤੇ ਭੀੜ ਪੈਂਦੀ ਸੀ ਤਾਂ ਕੈਪਟਨ ਕੰਵਲਜੀਤ ਸਿੰਘ ਲੋਕਾਂ ਲਈ ਮਸੀਹਾ ਬਣ ਕੇ ਲੋਕਾਂ ਨਾਲ ਖੜ੍ਹਦੇ ਸਨ।ਉਨ੍ਹਾਂ ਕਿਹਾ ਕਿ ਜਿਸ ਸਮੇ ਜੀਰਕਪੁਰ ਸ਼ਹਿਰ ਵਸਣਾ ਆਰੰਭ ਹੋਇਆ ਸੀ ਤਾਂ ਉਸ ਸਮੇ ਵੀ ਜੀਰਕਪੁਰ ਦੇ ਲੋਕਾਂ ਤੇ ਹਰ ਸਮੇ ਉਜਾੜੇ ਦੀ ਤਲਵਾਰ ਲਟਕ ਰਹੀ ਸੀ । ਜਿਸ ਦੀ ਯੋਗ ਪੈਰਵਾਈ ਕਰਦਿਆਂ ਕੈਪਟਨ ਕੰਵਲਜੀਤ ਸਿੰਘ ਨੇ ਜੀਰਕਪੁਰ ਦੇ ਲੋਕਾਂ ਨੂੰ ਰਾਹਤ ਦੁਆਈ ਸੀ। ਇਸ ਤੋਂ ਬਾਅਦ ਕਈ ਵਾਰ ਜੀਰਕਪੁਰ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਵਾਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਹਲਕਾ ਵਿਧਾਇਕ ਐਨ ਕੇ ਸ਼ਰਮਾ ਵਲੋਂ ਲੋਕਾਂ ਨੂੰ ਰਾਹਤ ਦੁਆਉਣ ਲਈ ਉਨ੍ਹਾ ਦੀ ਪੈਰਵਾਈ ਕੀਤੀ ਜਾ ਰਹੀ ਹੈ ਪਰ ਜੇਕਰ ਅੱਜ ਕੈਪਟਨ ਕੰਵਲਜੀਤ ਸਿੰਘ ਜਿਊਂਦੇ ਹੁੰਦੇ ਤਾਂ ਅੱਜ ਭਬਾਤ ਦੇ ਲੋਕਾਂ ਨੂੰ ਇਹ ਦਿਨ ਨਹੀ ਵੇਖਣਾ ਪੈਣਾ ਸੀ। ਬਜੁਰਗ ਲੋਕ ਅੱਜ ਵੀ ਉਨ੍ਹਾਂ ਦੇ ਵਿਯੋਗ ਨੂੰ ਸਹਿ ਨਹੀ ਪਾ ਰਹੇ ਹਨ।