ਐਡਮਿੰਟਨ : ਹਲਕਾ ਐਡਮਿੰਟਨ-ਮੈਡੋਜ਼ ਤੋਂ ਸ. ਅੰਮ੍ਰਿਤਪਾਲ ਸਿੰਘ ਮਠਾਰੂ ਅਲਬਰਟਾ ਪਾਰਟੀ ਦੇ ਉਮੀਦਵਾਰ ਚੁਣੇ ਗਏ ਹਨ। ਸਾਉਥਵੁਡ ਕਮਿਊਨਿਟੀ ਹਾਲ ਵਿਚ ਇਕ ਭਰਵੇਂ ਇਕੱਠ ਦੌਰਾਨ ਅਲਬਰਟਾ ਪਾਰਟੀ ਆਗੂ ਸਟੀਫ਼ਨ ਮੈਂਡਲ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਪੜ੍ਹੇ-ਲਿਖੇ, ਹੋਣਹਾਰ ਨੌਜਵਾਨ ਨੂੰ ਆਪਣਾ ਉਮੀਦਵਾਰ ਬਣਾਉਣ ‘ਤੇ ਬਹੁਤ ਖ਼ੁਸ਼ੀ ਹੋ ਰਹੀ ਹੈ। ਪਾਰਟੀ ਨੂੰ ਅਜਿਹੇ ਨੌਜਵਾਨਾਂ ਦੀ ਬਹੁਤ ਲੋੜ ਹੈ। ਆਪਣੇ ਸੰਬੋਧਨ ਦੌਰਾਨ ਸ. ਮਠਾਰੁ ਨੇ ਦੱਸਿਆ ਕਿ ਉਹ ਇਸ ਇਲਾਕੇ ਵਿਚ ਜੰਮਿਆ-ਪਲ਼ਿਆ ਹੈ ਇਸ ਲਈ ਉਹ ਇਸ ਇਲਾਕੇ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਕਿਹਾ ਕਿ ਮੈਂ ਭਾਈਚਾਰੇ ਦੀਆਂ ਉਮੀਦਾਂ ‘ਤੇ ਖ਼ਰਾ ਉਤਰਾਂਗਾ। ਕਾਮਰਸ ਅਤੇ ਮਾਰਕੀਟਿੰਗ ਵਿਚ ਵਿਦਿਆ ਹਾਸਲ ਕਰਨ ਵਾਲੇ 24 ਸਾਲਾ ਮਠਾਰੂ, ਗੁਰਦੁਆਰਾ ਮਿਲਵੁਡਜ਼ ਵਿਖੇ ਜਨਰਲ ਸੈਕਟਰੀ, ਰਾਮਗੜ੍ਹੀਆ ਖ਼ਾਲਸਾ ਸਕੂਲ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਇਕ ਸਫ਼ਲ ਕਾਰੋਬਾਰੀ ਵੀ ਹਨ। ਇਸ ਸਮੇਂ ਭਾਈਚਾਰੇ ਵਿਚੋਂ ਪਹੁੰਚੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ. ਮਠਾਰੂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Related Posts
ਪੰਜਾਬ ਪੁਲਿਸ ‘ਤੇ ਕੋਰੋਨਾ ਦਾ ਕਹਿਰ, ਏਸੀਪੀ ਦੀ ਪਤਨੀ, ਥਾਣੇਦਾਰ ਤੇ ਕਾਂਸਟੇਬਲ ਦੀ ਰਿਪੋਰਟ ਪੌਜ਼ੇਟਿਵ
ਲੁਧਿਆਣਾ: ਪੰਜਾਬ ਪੁਲਿਸ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਏਸੀਪੀ ਦੀ ਪਤਨੀ,…
ਤੈਰਨਾ ਇਕ ਚੰਗੀ ਕਸਰਤ ਹੈ
ਤੈਰਾਕੀ ਦਾ ਮਹੱਤਵ ਅੱਜਕਲ੍ਹ ਕਾਫੀ ਵਧ ਗਿਆ ਹੈ। ਇਹ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਤੈਰਾਕੀ ਨਾਲ ਸਿਹਤ ਨੂੰ ਲਾਭ…
ਇਕ ਪਾਸੇ ਲਾਇਆ ਪਟੇਲ ਦਾ ਉੱਚਾ ਬੁੱਤ, ਦੂਜੇ ਪਾਸੇ ਚੂਹੇ ਖਾ ਗਏ ਗਰੀਬ ਦਾ ਪੁੱਤ
ਦਰਭੰਗਾ : ਇੱਥੋਂ ਦੇ ਮੈਡੀਕਲ ਕਾਜਲ ਵਿਚ ਇਕ ਅੱਠ ਦਿਨ ਦੇ ਬੱਚੇ ਦੀ ਚੂਹਿਆਂ ਦੇ ਟੁੱਕਣ ਨਾਲ ਮੌਤ ਹੋ ਗਈ।…