ਮੁੰਬਈ :ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਨੇਕ ਕੰਮਾਂ ਵੱਲ ਆਪਣੇ ਕਦਮ ਵਧਾ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਮਹਾਰਾਸ਼ਟਰ ਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦੇ ਕਰਜ ਮੁਆਫ ਕਰਵਾ ਦਿੱਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੀ ਬੀ. ਐੱਮ. ਸੀ. ਨੂੰ ਕਈ ਖਾਸ ਗੱਡੀਆਂ ਭੇਟ ਕੀਤੀਆਂ ਸਨ। ਇਸ ਤੋਂ ਬਾਅਦ ਹੁਣ ਅਮਿਤਾਭ ਬੱਚਨ ਨੇ ਬਜਰੁਗ ਨਾਗਰਿਕਾਂ ਦੇ ਕਲਿਆਣ ਲਈ ਕੰਮ ਕਰ ਰਹੇ ਗੁੜਗਾਓ ਦੇ ਇਕ ਐੱਨ. ਜੀ. ਓ. ਨੂੰ 50 ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਅਮਿਤਾਭ ਨੇ ਇਹ ਰਾਸ਼ੀ ਗੁੜਗਾਓ ਦੇ ਬਾਂਧਵਾਰੀ ਪਿੰਡ ਸਥਿਤ ਇਕ ਗੈਰ ਲਾਭਕਾਰੀ ਸੰਸਥਾ (ਐੱਨ. ਜੀ. ਓ) ਦਿ ਅਰਥ ਸੇਵੀਯਰਸ ਫਾਊਂਡੇਸ਼ਨ ਨੂੰ ਦਾਨ ‘ਚ ਦਿੱਤੇ ਹਨ।
ਦੱਸ ਦੇਈਏ ਕਿ ਐੱਨ. ਜੀ. ਓ. ਦੇ ਸੰਸਾਥਪਕ ਰਵੀ ਕਾਲਰਾ ਤੇ ਕਾਮੇਡੀਅਨ ਕਪਿਲ ਸ਼ਰਮਾ ਹਾਲ ਹੀ ‘ਚ ਖਤਮ ਹੋਏ ‘ਕੌਣ ਬਣੇਗਾ ਕਰੋੜਪਤੀ’ ਜੇ ਕਰਮਵੀਰ ਐਪੀਸੋਡ ਦਾ ਹਿੱਸਾ ਬਣੇ ਸਨ। ਇਸ ਸ਼ੋਅ ਦੌਰਾਨ ਕਾਲਰਾ ਨੇ 25 ਲੱਖ ਰੁਪਏ ਜਿੱਤੇ ਸਨ, ਜਿਸ ਤੋਂ ਬਾਅਦ ਅਮਿਤਾਭ ਬੱਚਨ ਨੇ 20 ਨਵੰਬਰ ਨੂੰ ਆਪਣੀ ਵਲੋਂ 50 ਲੱਖ ਰੁਪਏ ਦਾਨ ‘ਚ ਦਿੱਤੇ ਹਨ। ਸ਼ੋਅ ਦੌਰਾਨ ਕਾਲਰਾ ਨੇ ਦੱਸਿਆ ਕਿ ਇਸ ਰਾਸ਼ੀ ਦਾ ਇਸਤੇਮਾਲ ਐੱਨ. ਜੀ. ਓ. ‘ਚ ਰਹਿ ਰਹੇ 450 ਬਜਰੁਗ ਨਾਗਰਿਕਾਂ ਲਈ ਭੋਜਨ, ਦੁਆਵਾਂ ਤੇ ਉਪਚਾਰ ਦਾ ਪ੍ਰਬੰਧ ਕੀਤਾ ਜਾਵੇਗਾ।