ਨਿਊਯਾਰਕ— ਅਮਰੀਕਾ ਦੇ ਸਾਰੇ ਸੂਬਿਆਂ ‘ਚ ਮੌਤ ਦੀ ਸਜ਼ਾ ਦੇਣ ਲਈ ਮੁੱਖ ਤੌਰ ‘ਤੇ ਜ਼ਹਿਰ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਅਪਰਾਧੀ ਜ਼ਹਿਰੀਲੇ ਟੀਕੇ ਦੀ ਬਜਾਏ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਦਾ ਤਰਕ ਹੈ ਕਿ ਜ਼ਹਿਰੀਲੇ ਇੰਜੈਕਸ਼ਨ ਨਾਲ ਮਰਦੇ ਸਮੇਂ ਬਹੁਤ ਤਕਲੀਫ ਹੁੰਦੀ ਹੈ।
ਮਿਲਰ ਨੂੰ 1981 ‘ਚ 23 ਸਾਲ ਦੀ ਮਾਨਸਿਕ ਰੂਪ ਨਾਲ ਬੀਮਾਰ ਲੜਕੀ ਦੇ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਮਿਲਰ ਪਿਛਲੇ 36 ਸਾਲਾਂ ਤੋਂ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਉਡੀਕ ਕਰ ਰਿਹਾ ਹੈ। ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਉਸਦੀ ਮੰਗ ਮੰਨ ਲਈ ਗਈ ਹੈ।