ਜੀਰਕਪੁਰ : ਢਕੋਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਚਾਰ ਪੇਟੀਆਂ ਤੋਂ ਵੀ ਵੱਧ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਢਕੋਲੀ ਥਾਣਾ ਮੁਖੀ ਜਸਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿੱਕੀ ਪੁੱਤਰ ਸਵਰਗੀ ਰੰਗੀ ਰਾਮ ਵਾਸੀ ਰਾਜੀਵ ਕਾਲੋਨੀ ਪੰਚਕੁਲਾ ਜੀਰਕਪੁਰ ਦੇ ਪੀਰਮੁਛੱਲਾ ਖੇਤਰ ਵਿੱਚ ਸ਼ਰਾਬ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਜਿਸ ਤੇ ਪੁਲਿਸ ਨੇ ਪਿੰਡ ਕਿਸ਼ਨਪਰਾ ਟੀ ਪੁਆਇਟ ਤੇ ਨਾਕੇ ਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ ।ਪੁਲਿਸ ਨੇ ਉਸ ਤੋਂ ਸਿਰਫ ਚੰਡੀਗੜ• ਵਿੱਚ ਵਿਕਯੋਗ ਦੇਸ਼ੀ ਸ਼ਰਾਬ ਦੇ 72 ਪਊਏ ਮਾਰਕਾ ਦਿਲਬਰ ਸੰਤਰਾ ਦੇਸੀ ਇਸੇ ਮਾਰਕੇ ਦੇ ਚਾਲੀ ਅਧੀਏਹਿੰਮਤ ਸੰਤਰਾ ਮਾਰਕਾ ਦੇ ਚੌਵੀ ਅਧੀਏ ਬਰਾਮਦ ਹੋਏ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Related Posts
Punjab Sarkar ਨੂੰ ਦਸੰਬਰ 2023 ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 32 ਫੀਸਦੀ ਵਾਧਾ: ਜਿੰਪਾ
Punjab Sarkar ਅਪ੍ਰੈਲ ਤੋਂ ਦਸੰਬਰ 2023 ਤੱਕ ਕੁੱਲ 3142.67 ਕਰੋੜ ਰੁਪਏ ਦੀ ਆਮਦਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
ਲੋਕ ਸਭਾ ਚੋਣਾਂ ਵਿੱਚ ਬੁਨਿਆਦੀ ਮੁੱਦੇ ਗਾਇਬ : ਬਲਕਰਨ ਮੋਗਾ
ਮੋਗਾ : ਪ੍ਰਗਤੀਸ਼ੀਲ ਮੰਚ ਜ਼ਿਲ੍ਹਾ ਮੋਗਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ…
ਦਿਮਾਗ ਦਾ ਬਣਿਆ ‘ਪਲਾਸ’ ਢਿੱਡ ‘ਚੋਂ ਨਿਕਲੀਆਂ ਕਿੱਲਾਂ ਤੇ ਗਲਾਸ
ਅਦੀਸ ਅਬਾਬਾ — ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿਚ ਡਾਕਟਰਾਂ ਨੇ ਇਕ ਮਰੀਜ਼ ਦੇ ਪੇਟ ‘ਚੋਂ 100 ਤੋਂ ਜ਼ਿਆਦਾ ਕਿੱਲਾਂ…