ਜੀਰਕਪੁਰ : ਢਕੋਲੀ ਖੇਤਰ ਵਿੱਚ ਇੱਕ ਕਰੀਬ 24 ਸਾਲਾ ਨੌਜਵਾਨ ਦੀ ਚੌਥੀ ਮਜਿੰਲ ਤੋਂ ਡਿੱਗ ਕੇ ਮੌਤ ਹੋ ਗਈ।ਮ੍ਰਿਤਕ ਇੱਥੇ ਯੂ ਪੀ ਤੋਂ ਇੱਥੇ ਜੀਰਕਪੁਰ ਰਹਿੰਦੇ ਅਪਣੇ ਸਾਥੀਆਂ ਨੂੰ ਮਿਲਣ ਲਈ ਆਇਆਂ ਹੋਇਆ ਸੀ। ਪੁਲਿਸ ਸੂਤਰਾਂ ਅਨੁਸਾਰ ਪੁੱਤਰ ਰਾਮ ਸਿੰਘ ਵਾਸੀ ਪਿੰਡ ਭਦੇਹੇਦੂ ਜਿਲ•ਾ ਬਾਂਦਾ ਯੂ ਪੀ ਜੀਰਕਪੁਰ ਖੇਤਰ ਵਿੱਚ ਸਥਿਤ ਢਕੋਲੀ ਮੌੜ ਤੇ ਰਹਿੰਦੇ ਅਪਣੇ ਸਾਥੀਆਂ ਨੂੰ ਮਿਲਣ ਆਇਆ ਹੋਇਆ ਸੀ। ਬੀਤੀ ਰਾਤ ਉਹ ਛੱਤ ਤੇ ਸੁੱਤਾ ਪਿਆ ਸੀ। ਇਸ ਦੌਰਾਨ ਰਾਤ ਨੂੰ ਬਰਸਾਤ ਆਉਣ ਤੇ ਜਦ ਉਹ ਥੱਲੇ ਉੱਤਰਨ ਲਗਿਆ ਤਾਂ ਅਚਾਨਕ ਉਹ ਚੌਥੀ ਮੰਜਿਲ਼ ਤੋਂ ਥੱਲੇ ਡਿਗ ਪਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੀ ਮੌਤ ਬਾਰੇ ਉਸ ਦੇ ਸਾਥੀਆਂ ਨੂੰ ਵੀ ਸਵੇਰ ਵੇਲੇ ਹੀ ਪਤਾ ਲਗਿਆ।ਪੁਲਿਸ ਨੇ ਮ੍ਰਿਤਕ ਦੇ ਪਿਤਾ ਰਾਮ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Related Posts
ਤੰਗ ਗਲੀਆ ‘ਚ ਬਣੇ ਘਰਾਂ ਵਾਲੇ ਉਠਾ ਸਕਦੇ ਨੇ ਇਸ ਕਾਰ ਦਾ ਲਾਭ
ਨਵੀ ਦਿਲੀ:ਭਾਰਤ ਦੇ ਸ਼ਹਿਰਾਂ ਵਿਚ ਆਬਾਦੀ ਵਧਣ ਕਾਰਨ ਇਹ ਕਹਿ ਸਕਣਾ ਕਾਫੀ ਮੁਸ਼ਕਿਲ ਹੈ ਕਿ ਤੰਗ ਇਲਾਕਿਆਂ ਦੀਆਂ ਸੜਕਾਂ ਕਦੇ…
ਅਰਦਾਸ ਕਰਾਂ ਕਰ ਨੀ ਸਕੀ ‘ਅਰਦਾਸ’
ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਤਾਣੇ ਬਾਣੇ ਦੀ ਨਬਜ਼ ਅਮਰਿੰਦਰ ਗਿੱਲ ਆਪਣੀ ਫ਼ਿਲਮਾਂ ‘ਚ ਜ਼ਿਆਦਾ ਸਹਿਜ ਅਤੇ ਸੁਹਿਰਦ ਹੋਕੇ ਪੇਸ਼…
ਏ ਟੀ ਐਮ ਨਾਲ ਦਸ ਲੱਖ ਦਾ ਬੀਮਾ
ਨਵੀਂ ਦਿੱਲੀ : ਏ.ਟੀ.ਐਮ ਨਾਲ ਮਨੁੱਖ ਦੀ ਜਿੰਦਗੀ ਬਹੁਤ ਅਸਾਨ ਹੋ ਗਈ ਹੈ ਕਿਸੇ ਵੀ ਐਮਰਜੇਸੀ ਸਮੇਂ ਪੈਸੇ ਕਢਵਾਏ ਜਾਂ…