Tokyo Olympics 2021 : ਭਾਰਤ ਦੀ ਹਾਕੀ ਟੀਮ ਖਿੱਚੇਗੀ ਸਭ ਦਾ ਧਿਆਨ

0
18

ਚੰਡੀਗੜ੍ਹ : ਇਸ ਸਾਲ ਓਲੰਪਿਕ ਖੇਡਾਂ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਓਲੰਪਿਕ ਖੇਡਾਂ ਵਿੱਚ ਭਾਰਤ ਦੇ 126 ਖਿਡਾਰੀ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚੋਂ 15 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੀ ਟੀਮ ਦੂਜੇ ਨੰਬਰ ਦੀ ਵੱਡੀ ਟੀਮ ਹੈ।
ਓਲੰਪਿਕ ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਸਭ ਦਾ ਧਿਆਨ ਖਿੱਚੇਗੀ। ਭਾਰਤ ਦੀ ਹਾਕੀ ਟੀਮ ਦੇ 16 ਵਿੱਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਪੰਜਾਬ ਦੇ ਕੁੱਲ 15 ਖਿਡਾਰੀ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਗੇ।ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਜਾ ਰਹੇ ਪੰਜਾਬ ਦੇ ਖਿਡਾਰੀ : ਹਾਕੀ ਟੀਮ ਲਈ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ ਕੌਰ, ਸ਼ੂਟਿੰਗ ਵਿੱਚ ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ, ਮੁੱਕੇਬਾਜ਼ੀ ਵਿਚ ਸਿਮਰਨਜੀਤ ਕੌਰ, ਅਥਲੈਟਿਕਸ ਖਿਡਾਰੀ ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਹਨ।

Google search engine

LEAVE A REPLY

Please enter your comment!
Please enter your name here