Tokyo Olympics: ਭਾਰਤ ਦੀ ਮਹਿਲਾ ਹਾਕੀ ਟੀਮ ਤੋਂ ਕਾਂਸੀ ਤਮਗੇ ਦੀ ਉਮੀਦ ਵੀ ਟੁੱਟੀ

0
32

ਨਵੀਂ ਦਿੱਲੀ : ਟੋਕੀਓ ਓਲੰਪਿਕ ਦੇ 14ਵੇਂ ਦਿਨ, ਭਾਰਤ ਦੀ ਮਹਿਲਾ ਹਾਕੀ ਟੀਮ ਤੋਂ ਕਾਂਸੀ ਤਮਗੇ ਦੀ ਉਮੀਦ ਵੀ ਟੁੱਟ ਗਈ ਹੈ। ਦੱਸ ਦਈਏ ਕਿ ਗਰੇਟ ਬ੍ਰਿਟੇਨ ਨੇ ਅੱਜ ਯਾਨੀ ਸ਼ੁੱਕਰਵਾਰ 6 ਅਗਸਤ ਨੂੰ 4-3 ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਰਾ ਦਿੱਤਾ ਹੈ। ਭਾਰਤ ਦੂਜੇ ਕੁਆਟਰ ਵਿੱਚ 0-2 ਨਾਲ ਪਿੱਛੇ ਸੀ। ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ 3-2 ਨਾਲ ਵਾਪਸ ਆ ਗਿਆ। ਇਸ ਮਗਰੋਂ ਬ੍ਰਿਟੇਨ ਨੇ ਮੁੜ ਵਾਪਸੀ ਕੀਤੀ ਅਤੇ ਲੀਡ ਬਣਾ ਲਈ। ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਕਮਾਲ ਦੀ ਗੇਮ ਖੇਡੀ। ਭਾਰਤ ਨੇ ਤਿੰਨ ਗੋਲ ਕੀਤੇ। ਭਾਰਤ ਪਹਿਲਾਂ ਦੋ ਗੋਲ ਨਾਲ ਪਿੱਛੇ ਸੀ ਪਰ ਬਾਅਦ ‘ਚ ਭਾਰਤ 3-2 ਨਾਲ ਅੱਗੇ ਰਿਹਾ। ਦੂਜੇ ਹਾਫ ਵਿੱਚ ਭਾਰਤ ਦੀ ਸ਼ਾਨਦਾਰ ਵਾਪਸੀ ਹੋਈ ਹੈ। ਵੰਦਨਾ ਕਟਾਰੀਆ ਨੇ ਨੌਕ ਆਊਟ ਗੇੜ ਵਿੱਚ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ।
ਦੱਸਣਯੋਗ ਹੈ ਕਿ ਭਾਰਤ ਦੀ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਤਾਂ ਭਾਰਤ ਨੇ ਸੁੱਖ ਦਾ ਸਾਹ ਲਿਆ ਹੈ। ਤੀਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ ਗਿਆ। ਗੁਰਜੀਤ ਕੌਰ ਨੇ ਮੈਚ ਵਿੱਚ ਭਾਰਤ ਨੂੰ ਵਾਪਿਸ ਲਿਆਂਦਾ ਹੈ। ਹੁਣ ਭਾਰਤ ਸਿਰਫ ਇੱਕ ਗੋਲ ਦੇ ਫਰਕ ਨਾਲ ਪਛੜ ਗਿਆ ਹੈ।

Google search engine

LEAVE A REPLY

Please enter your comment!
Please enter your name here