Home LATEST UPDATE Tokyo Olympics : ਬਜਰੰਗ ਪੁਨੀਆ ਹਾਰਿਆ ਸੈਮੀ ਫਾਈਨਲ ਮੈਚ

Tokyo Olympics : ਬਜਰੰਗ ਪੁਨੀਆ ਹਾਰਿਆ ਸੈਮੀ ਫਾਈਨਲ ਮੈਚ

0
17

ਚੰਡੀਗੜ੍ਹ: ਟੋਕੀਓ ਓਲੰਪਿਕ 2021 ਵਿੱਚ ਹਰਿਆਣਾ ਦੇ ਪਹਿਲਵਾਨ ਬਜਰੰਗ ਪੁਨੀਆ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਦੱਸ ਦਈਏ ਕਿ ਪੁਰਸ਼ਾਂ ਦੇ ਫ੍ਰੀ ਸਟਾਈਲ 65 ਕਿਲੋਗ੍ਰਾਮ ਭਾਰ ਵਰਗ ਵਿੱਚ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਦੇ ਹੱਥੋਂ 12-5 ਨਾਲ ਹਾਰ ਗਿਆ।
ਬਜਰੰਗ ਪੁਨੀਆ ਹੁਣ ਸ਼ਨੀਵਾਰ ਯਾਨੀ ਕੱਲ੍ਹ ਨੂੰ ਕਾਂਸੀ ਤਮਗੇ ਲਈ ਖੇਡਣ ਆਏਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬਜਰੰਗ ਪੁਨੀਆ ਨੇ ਪ੍ਰੀ-ਕੁਆਰਟਰ ਫਾਈਨਲ ਮੈਚ ਜਿੱਤਿਆ ਸੀ। ਬਜਰੰਗ ਦੀ ਕਿਰਗਿਜ਼ਸਤਾਨ ਦੇ ਏਰਨਾਜਰ ਅਕਮਤਾਲੀਏਵ ਨਾਲ ਸਖਤ ਟੱਕਰ ਸੀ ਅਤੇ ਮੈਚ 3-3 ਨਾਲ ਬਰਾਬਰ ਰਿਹਾ। ਪਰ ਬਜਰੰਗ ਪੁਨੀਆ ਨੇ ਦੋ ਅੰਕਾਂ ਦਾ ਦਾਅਵਾ ਕੀਤਾ ਸੀ ਅਤੇ ਇਸ ਕਾਰਨ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here