ਨਵੀਂ ਦਿੱਲੀ : ਮਸਾਲਿਆਂ ‘ਚ ਘੋੜਿਆਂ ਦੀ ਲਿੱਦ ਤੇ ਦੁੱਧ ‘ਚ ਯੂਰੀਆ ਮਿਲਾਕੇ ਵੇਚਣ ਵਿੱਚ ਤਾਂ ਪਹਿਲਾ ਹੀ ਕੋਈ ਸਾਡਾ ਸਾਨੀ ਨਹੀਂ ਪਰ ਹੁਣ ਲੂਣ ਵਿੱਚ ਪਲਾਸਟਿਕ ਪਾ ਕੇ ਵੇਚਣ ਦੇ ਮਾਮਲੇ ਨਾਲ ਸ਼ਾਇਦ ਸਾਡਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਹੋ ਜਾਵੇਂਗਾ । ਦੇਸ਼ ਵਿੱਚ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਪਲਾਸਟਿਕ ਮਲਾ ਕੇ ਵੇਚ ਰਹੀਆ ਹਨ ਆਈ . ਆਈ .ਟੀ ਮੁਬੰਈ ਦੀ ਖੋਜ਼ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੀਆਂ ਕੰਪਨੀਆਂ ਲੂਣ ਵਿੱਚ ਮਾਈਕ੍ਰੋਪਲਾਸਟਿਕ ਪਾ ਕੇ ਵੇਚ ਰਹੀਆਂ ਹਨ ਅਸਲ ਵਿੱਚ ਮਈਕ੍ਰੋਪਲਾਸਟਿਕ ਦੇ ਛੋਟੇ ਛੋਟੇ ਕਣ ਹੁੰਦੇ ਹਨ ਜਿਸ ਦਾ ਅਕਾਰ ਪੰਜ ਮੀਲੀਮੀਟਰ ਤੋਂ ਵੀ ਘੱਟ ਹੁੰਦਾ ਹੈ। ਪਰਖੇ ਗਏ ਨਮੂਨਿਆਂ ਵਿੱਚ ਮਾਈਕ੍ਰੋਪਲਾਸਟਿਕ ਦੇ 626 ਕਣ ਮਿਲੇ । ਇਹਨਾਂ ਵਿੱਚੋਂ 63 ਫੀਸਦੀ ਕਣ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿੱਚ ਸਨ ਅਤੇ 37 ਫਾਈਬਰ ਦੇ ਰੂਪ ਵਿੱਚ ਸਨ ।ਇੱਕ ਕਿਲੋ ਲੂਣ ਵਿੱਚ 63. 76 ਮਾਈਕ੍ਰੋਪਲਾਸਟਿਕ ਮਿਲਿਆ ।
Related Posts
ਇੰਜ ਕਰੋ ਭੋਜਨ ਪਦਾਰਥਾਂ ਵਿਚ ਮਿਲਾਵਟ ਦੀ ਪਛਾਣ
ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ…
ਪੈਰਾਂ ਹੇਠੋਂ ਨਿਕਲ ਗਈ ਜ਼ਮੀਨ, ਕੋਈ ਹੋਰ ਹੀ ਵਜਾ ਗਿਆ ਬੀਨ
ਇਹ ਬ੍ਰਿਟੇਨ ‘ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ…
ਤੁਹਾਡੀਆਂ ਅਨਮੋਲ ਅੱਖਾਂ
ਜਦੋਂ ਤੋਂ ਸੰਸਾਰ ਦੀ ਰਚਨਾ ਹੋਣੀ ਆਰੰਭ ਹੋਈ ਹੈ, ਸੱਭ ਤੋਂ ਪਹਿਲਾਂ ਇਕ ਸੈੱਲ ਜੀਵ ”ਅਮੀਬਾ” ਦਾ ਜ਼ਿਕਰ ਆਉਂਦਾ ਹੈ।…