ਪਿੰਡ ਬਾਬਰਪੁਰ ਦੇ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਸਮਾਜ ਸੇਵੀਆਂ ਤੇ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਵੱਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਾਲੀਵਾਲ ਖੇਡਣ ਵਾਸਤੇ ਗਰਾਉਂਡ ਬਾਊਂਡਰੀ ਨੈਂਟ ਲਿਆਂਦਾ ਗਿਆ। ਸਮਾਜ ਸੇਵੀ ਇੰਦਰਜੀਤ ਸਿੰਘ ਸੰਧੂ ਸੁਪੁੱਤਰ ਨਿਰਮਲ ਸਿੰਘ ਸੰਧੂ, ਕਰਮਜੀਤ ਸਿੰਘ ਜੌਹਲ ASI ਸੁਪੁੱਤਰ ਦਰਸ਼ਨ ਸਿੰਘ ਜੌਹਲ, ਹਰਸਿਮਰਨ ਪ੍ਰੀਤ ਕੌਰ ਕਨੇਡਾ ਸਪੁੱਤਰੀ ਰਾਜਿੰਦਰ ਸਿੰਘ ਜੌਹਲ ਜੂਨੀਅਰ ਇੰਜੀਨੀਅਰ, ਗੁਰਜੀਤ ਸਿੰਘ ਜੌਹਲ ਪ੍ਰਧਾਨ ਸੁਪੁੱਤਰ ਡਾ ਜੋਧ ਸਿੰਘ ਜੌਹਲ, ਰਾਜਬੀਰ ਵਿਕਰਮਜੀਤ ਸਿੰਘ ਜੌਹਲ, ਜੌਹਲ ਕਰਿਆਨਾ ਸਟੋਰ, ਰਾਮ ਸਿੰਘ ਜੌਹਲ ਸੁਪੁੱਤਰ ਬਖਸੀਸ ਸਿੰਘ ਜੌਹਲ ਅਤੇ ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ ਫ਼ਤਹਿਗੜ੍ਹ ਸਾਹਿਬ ਅਤੇ ਬਾਬਰਪੁਰ ਲੁਧਿਆਣਾ ਵੱਲੋਂ ਇਹ ਉਪਰਾਲਾ ਸਾਂਝੇ ਤੌਰ ਤੇ ਕੀਤਾ ਗਿਆ। ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ ਦੇ ਮੁੱਖ ਪ੍ਰਬੰਧਕ ਡਾ. ਦੀਦਾਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਸਾਨੂੰ ਸਾਂਝੇ ਤੌਰ ਤੇ ਅਜਿਹੇ ਹੰਭਲੇ ਮਾਰਨੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਵਿਚ ਵੱਧ ਰਹੀ ਨਸਿਆਂ ਦੀ ਲੱਤ ਨੂੰ ਰੋਕਿਆ ਜਾ ਸਕੇ। ਨੌਜਵਾਨ ਖੇਡਾਂ ਵਿਚ ਮੱਲਾਂ ਮਾਰ ਕੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਦੇ ਹਨ।
‘ਖੇਡਾਂ ਹੀ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਕਰ ਸਕਦੀਆਂ ਹਨ’
- By --
- Monday, 04 Sep, 2023