Home LATEST UPDATE SEBI ਵਲੋਂ ਅਡਾਨੀ ਗਰੁੱਪ ਨੂੰ ਵੱਡਾ ਝਟਕਾ

SEBI ਵਲੋਂ ਅਡਾਨੀ ਗਰੁੱਪ ਨੂੰ ਵੱਡਾ ਝਟਕਾ

0
13

ਨਵੀਂ ਦਿੱਲੀ : ਅਡਾਨੀ ਗਰੁੱਪ ਨੂੰ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਨੇ ਵੱਡਾ ਝਟਕਾ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸਨਅਤਕਾਰਾਂ ‘ਚ ਸ਼ੁਮਾਰ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਦੀ ਫਾਰਚੂਨ ਬਰਾਂਡ ਦਾ ਤੇਲ ਬਣਾਉਣ ਵਾਲੀ ਵਿਲਮਾਰ ਕੰਪਨੀ ਦੇ ਆਈਪੀਓ ‘ਤੇ ਸੇਬੀ ਨੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਅਡਾਨੀ ਵਿਲਮਰ 4500 ਕਰੋੜ ਰੁਪਏ ਦਾ ਇਸ਼ੂ ਜਾਰੀ ਕਰਨ ਦੀ ਤਿਆਰੀ ਵਿੱਚ ਸੀ ਤੇ ਦੂਜੇ ਪਾਸੇ ਵਿਦੇਸ਼ੀ ਨਿਵੇਸ਼ ਸਬੰਧੀ ਅਡਾਨੀ ਗਰੁੱਪ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜੇਜ਼ ਵਿਰੁੱਧ ਚਲ ਰਹੀ ਜਾਂਚ ਕਾਰਨ ਆਈਪੀਓ ‘ਤੇ ਪਾਬੰਦੀ ਲਗਾਉਣ ਸਬੰਧੀ ਹੀ ਇਹ ਕਾਰਵਾਈ ਕਰ ਦਿੱਤੀ ਗਈ ਹੈ। ਸੇਬੀ ਦੀ ਨੀਤੀ ਹੈ ਕਿ ਜੇਕਰ ਆਈਪੀਓ ਦੀ ਬਿਨੈਕਾਰ ਕੰਪਨੀ ਵਿਰੁੱਧ ਕਿਸੇ ਵਿਭਾਗ ਵੱਲੋਂ ਜਾਂਚ ਚਲਾਈ ਜਾ ਰਹੀ ਹੋਵੇ ਤਾਂ ਆਈਪੀਓ ਨੂੰ ਕਰੀਬ ਤਿੰਨ ਮਹੀਨਿਆਂ ਤੱਕ ਇਜਾਜਤ ਨਹੀਂ ਦਿੱਤੀ ਜਾ ਸਕਦੀ ਤੇ ਤਿੰਨ ਮਹੀਨਿਆਂ ਬਾਅਦ ਵੀ ਹੋਰ 45 ਦਿਨਾਂ ਤੱਕ ਆਈਪੀਓ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਮਾਰੀਸ਼ਸ ਵਿੱਚ ਰਜਿਸਟਰਡ ਕੁਝ ਵਿਦੇਸ਼ੀ ਨਿਵੇਸ਼ ਕਾਰਨ ਅਡਾਨੀ ਐਂਟਰਪ੍ਰਾਈਜੇਜ਼ ਦੀ ਜਾਂਚ ਚਲ ਰਹੀ ਹੈ ਤੇ ਸੇਬੀ ਨੂੰ ਅਜੇ ਮਾਰੀਸ਼ਸ ਰੈਗੁਲੇਟਰ ਤੋਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

NO COMMENTS

LEAVE A REPLY

Please enter your comment!
Please enter your name here