ਹੁਣ ਪੁਲਿਸ ਵੰਡ ਰਹੀ ਏ ਸਕੂਲੀ ਬੱਚਿਆਂ ਨੂੰ ਕਿਤਾਬਾਂ

ਬਠਿੰਡਾ : ਮਾਨਸਾ ਪੁਲਿਸ ਨੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਰੋਕਣ ਲਈ ਘਰ ਘਰ ਜਾਕੇ ਕਿਤਾਬਾਂ ਵੰਡਣ ਅਤੇ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕਰਵਾਈ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਅਤੇ ਐਸ ਐਸ ਪੀ ਡਾ: ਨਰਿੰਦਰ ਭਾਰਗਵ ਨੇ ਪੁਲਿਸ ਦੀ ਇਸ ਪਹਿਲਕਦਮੀ ਦੀ ਸ਼ੁਭ ਆਰੰਭ ਕੀਤਾ। ਆਈਜੀ ਖੁਦ ਘਰ ਘਰ ਗਏ ਅਤੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਕਿਤਾਬਾਂ ਸੌਂਪੀਆਂ। ਆਈ ਜੀ ਨੇ ਦੱਸਿਆ ਕਿ ਮਾਨਸਾ ਪੁਲਿਸ ਵਧਾਈ ਦੀ ਪਾਤਰ ਹੈ, ਜੋ ਸੁਲਝੇ ਹੋਏ ਪੁਲਿਸ ਅਫਸਰ ਡਾ: ਭਾਰਗਵ ਦੀ ਨਿਗਰਾਨੀ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਵਿੱਚ ਅਤੇ ਲੋੜਵੰਦਾਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰੋ ਘਰੀ ਮੁਹੱਈਆ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ।

ਉਨਾਂ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਵਿਦਿਅਕ ਅਦਾਰੇ ਬੰਦ ਹੋਣ ਅਤੇ ਬੱਚਿਆਂ ਕੋਲ ਅਗਲੀ ਕਲਾਸ ਦੀਆ ਕਿਤਾਬਾਂ ਨਾ ਹੋਣ ਕਰਕੇ ਉਨਾਂ ਦੀ ਪੜਾਈ ਦਾ ਨੁਕਸਾਨ ਹੋੋ ਰਿਹਾ ਹੈ। ਇਵੇਂ ਹੀ ਬੱਚੇ ਬਾਹਰ ਖੇਡਣ ਜਾਣ ਦੀ ਬਜਾਏ ਘਰਾਂ ਅੰਦਰ ਬੰਦ ਹੋਣ ਕਰਕੇ ਸੋਸ਼ਲ ਮੀਡੀਆ ਜਾਂ ਟੀ.ਵੀ. ਤੇ ਨਿਰਭਰ ਹਨ ਜਿਸ ਦੇ ਸਿੱਟੇ ਵਜੋੲ ਉਨਾਂ ਦੇ ਮਨ ਤੇ ਕੋਰੋਨਾ ਵਾਇਰਸ ਦਾ ਅਸਰ ਪੈ ਰਿਹਾ ਹੈ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਨੇ ਫੈਸਲਾ ਲਿਆ ਹੈ ਕਿ ਪੁਲਿਸ ਪ੍ਰਸਾਸ਼ਨ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਅਤੇ ਕਿਤਾਬਾਂ ਦੀਆਂ ਦੁਕਾਨਾਂ ਨਾਲ ਤਾਲਮੇਲ ਕਰਕੇ ਵਿਲੇਜ ਪੁਲਿਸ ਅਫਸਰਾ ਰਾਹੀ ਬੱਚਿਆ ਨੂੰ ਅਗਲੀ ਕਲਾਸ ਦੀਆ ਕਿਤਾਬਾਂ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾਈਆ ਜਾਣਗੀਆਂ।

ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਸੁਰੂਆਤ ਅੱਜ ਸਰਕਲ ਮਾਨਸਾ ਅੰਦਰ ਆਉਦੇ ਸਕੂਲਾਂ ਦੇ ਬੱਚਿਆਂ ਨੂੰ ਘਰੋ ਘਰੀ ਕਿਤਾਬਾਂ ਪਹੁੰਚਾਉਣ ਦੀ ਸੁਰੂਆਤ ਕੀਤੀ ਗਈ ਹੈ ਅਤੇ ਅਗਲੇ ਕੁਝ ਦਿਨਾਂ ਅੰਦਰ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕਰਕੇ ਸਾਰੋ ਜਿਲੇ ’ਚ ਕਿਤਾਬਾਂ ਵੰਡੀਆਂ ਜਾਣਗੀਆਂ। ਉਨਾਂ ਦੱਸਿਆ ਕਿ ਪੁਲਿਸ ਪਬਲਿਕ ਸਕੂਲ ਮਾਨਸਾ ਵੱਲੋਂ ਬੱਚਿਆਂ ਦੀ ਆਨਲਾਈਨ ਪੜਾਈ ਸੁਰੂ ਕਰਨ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਕੋਈ ਵੀ ਬੱਚਾ ਜੋ ਕਿਸੇ ਵੀ ਸਕੂਲ ਦਾ ਹੋਵੇ, ਜੇਕਰ ਉਹ ਆਨਲਾਈਨ ਪੜਾਈ ਕਰਨਾ ਚਾਹੁੰਦਾ ਹੈ ਤਾਂ ਉਹ ਪੁਲਿਸ ਪਬਲਿਕ ਸਕੂਲ ਨਾਲ ਤਾਲਮੇਲ ਕਰ ਸਕਦਾ ਹੈ।

ਇਸ ਤੋਂ ਪ੍ਰਭਾਵਿਤ ਹੋ ਕੇ ਮਾਨਸਾ ਜਿਲ੍ਹੇ ਦੇ ਪ੍ਰਾਈਵੇਟ ਸਰਕਾਰੀ ਸਕੂਲਾਂ ਨੇ ਵੀ ਜਲਦੀ ਹੀ ਆਨਲਾਈਨ ਪੜਾਈ ਕਰਵਾਉਣ ਸਬੰਧੀ ਯਕੀਨ ਦਿਵਾਇਆ ਹੈ। ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਆਈ.ਜੀ. ਜੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਾਨਸਾ ਪੁਲਿਸ ਨੇ ਜਿਲ੍ਹੇ ਦੀਆਂ ਹੱਦਾਂ ਸੀਲ ਕਰਕੇ ਅਸਰਦਾਰ ਢੰਗ ਨਾਲ ਨਾਕਾਬੰਦੀ ਕੀਤੀ ਹੈ।

Leave a Reply

Your email address will not be published. Required fields are marked *