Home LATEST UPDATE SBI ਯੂਜ਼ਰਸ ਲਈ ਵੱਡੀ ਖ਼ਬਰ, ਦੋ ਦਿਨ ਬੰਦ ਰਹਿਣਗੀਆਂ ਸੇਵਾਵਾਂ

SBI ਯੂਜ਼ਰਸ ਲਈ ਵੱਡੀ ਖ਼ਬਰ, ਦੋ ਦਿਨ ਬੰਦ ਰਹਿਣਗੀਆਂ ਸੇਵਾਵਾਂ

0
9

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ ਉਸ ਨੇ ਜਾਣਕਾਰੀ ਦਿੱਤੀ ਹੈ ਕਿ 4 ਤੇ 5 ਸਤੰਬਰ ਨੂੰ ਕੁਝ ਘੰਟਿਆਂ ਲਈ ਇੰਟਰਨੈੱਟ ਬੈਂਕਿੰਗ ਸਮੇਤ 7 ਤਰ੍ਹਾਂ ਦੀਆਂ ਸਰਵਿਸਿਜ਼ ‘ਚ ਰੁਕਾਵਟ ਰਹੇਗੀ। ਦੱਸ ਦਈਏ ਕਿ ਭਾਰਤੀ ਸਟੇਟ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ, ‘4 ਸਤੰਬਰ ਦੀ ਰਾਤ 11.35 ਵਜੇ ਤੋਂ 5 ਸਤੰਬਰ ਨੂੰ 1:35 ਵਜੇ ਤਕ ਮੈਂਟੇਨੈਂਸ ਗਤੀਵਿਧੀਆਂ ਚੱਲਣਗੀਆਂ। ਇਸ ਦੌਰਾਨ ਇੰਟਰਨੈੱਟ ਬੈਂਕਿੰਗ , ਯੋਨੋ, ਯੋਨੋ ਲਾਈਟ, ਯੋਨੋ ਬਿਜ਼ਨੈੱਸ ਤੇ ਆਈਐੱਮਪੀਐੱਸ ਤੇ ਜੂਪੀਆਈ ਸੇਵਾਵਾਂ ਬੰਦ ਰਹਿਣਗੀਆਂ।’ ਤੁਹਾਨੂੰ ਦੱਸ ਦੇਈਏ ਕਿ ਹਰ ਵਾਰ ਬੈਂਕ ਵੱਲੋਂ ਗਾਹਕਾਂ ਨੂੰ ਪਹਿਲਾਂ ਹੀ ਇਹ ਸੂਚਨਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਜ਼ਰੂਰੀ ਕੰਮ ਨਿਪਟਾ ਲੈਣ।

NO COMMENTS

LEAVE A REPLY

Please enter your comment!
Please enter your name here