ਵਲਿੰਗਟਨ— ਨਿਊਜ਼ੀਲੈਂਡ ‘ਚ ਗਿਊਸ ਹਟ ਨਾਂ ਦੇ ਇਕ ਮਛੇਰੇ ਨੂੰ ਸਮੁੰਦਰ ‘ਚ ਡੁੱਬਦਾ ਹੋਇਆ ਇਕ ਬੱਚਾ ਦਿਖਾਈ ਦਿੱਤਾ ਅਤੇ ਉਸ ਨੇ ਉਸ ਨੂੰ ਸੁਰੱਖਿਅਤ ਬਚਾ ਲਿਆ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਦੂਰ ਤੋਂ ਉਸ ਨੂੰ ਇਹ ਬੱਚਾ ਇਕ ਤੈਰਦੀ ਹੋਈ ਗੁੱਡੀ ਵਰਗਾ ਦਿਖਾਈ ਦੇ ਰਿਹਾ ਸੀ ਪਰ ਬਾਅਦ ‘ਚ ਉਸ ਨੂੰ ਸੱਚ ਸਮਝ ‘ਚ ਆਇਆ। ਉਸ ਨੇ ਦੱਸਿਆ ਕਿ ਤੇਜ਼ ਲਹਿਰਾਂ ‘ਚ ਬੱਚਾ ਕਿਸੇ ਵੀ ਸਮੇਂ ਡੁੱਬ ਸਕਦਾ ਸੀ ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਬੱਚਾ ਬਚ ਗਿਊਸ ਹਟ 26 ਅਕਤੂਬਰ ਦੀ ਸਵੇਰ ਤਕਰੀਬਨ ਸਵਾ ਸੱਤ ਵਜੇ ਸਮੁੰਦਰ ਕਿਨਾਰੇ ਮੱਛੀਆਂ ਫੜਨ ਵਾਲੇ ਜਾਲ ਦੀ ਜਾਂਚ ਕਰ ਰਿਹਾ ਸੀ। ਤਦ ਹੀ ਉਸ ਨੇ ਕੁੱਝ ਦੇਖਿਆ ਅਤੇ ਉਸ ਨੂੰ ਲੱਗਾ ਕਿ ਕਿਸੇ ਬੱਚੇ ਦਾ ਖਿਡੌਣਾ ਪਾਣੀ ‘ਚ ਤੈਰ ਰਿਹਾ ਹੈ ਪਰ ਜਦ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਪਤਾ ਲੱਗਾ ਕਿ ਇਹ ਬੱਚਾ ਹੈ। ਜਾਣਕਾਰੀ ਮੁਤਾਬਕ ਮਟਾਟ ਬੀਚ ‘ਤੇ ਬੱਚੇ ਦਾ ਪਰਿਵਾਰ ਰਹਿੰਦਾ ਹੈ ਅਤੇ 18 ਮਹੀਨਿਆਂ ਦਾ ਇਹ ਬੱਚਾ ਆਪਣੇ ਪਰਿਵਾਰ ਦੇ ਟੈਂਟ ‘ਚੋਂ ਨਿਕਲ ਕੇ ਬਾਹਰ ਆਇਆ ਤੇ ਸਮੁੰਦਰ ‘ਚ ਡਿੱਗ ਗਿਆ। ਬੱਚੇ ਦਾ ਇਸ ਤਰ੍ਹਾਂ ਬਚ ਜਾਣਾ ਚਮਤਕਾਰੀ ਦੱਸਿਆ ਜਾ ਰਿਹਾ ਹੈ ਕਿਉਂਕਿ ਮਛੇਰਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ ਤੋਂ ਵੱਖਰੇ ਥਾਂ ‘ਤੇ ਮੱਛੀਆਂ ਫੜਨ ਦਾ ਮਨ ਬਣਾਇਆ ਸੀ। ਪਰਿਵਾਰ ਨੇ ਕਿਹਾ ਕਿ ਮਛੇਰਾ ਬੱਚੇ ਲਈ ਫਰਿਸ਼ਤਾ ਬਣ ਕੇ ਆਇਆ ਕਿਉਂਕਿ ਜੇਕਰ ਉਹ ਉੱਥੇ ਨਾ ਹੁੰਦਾ ਤਾਂ ਸ਼ਾਇਦ ਬੱਚੇ ਦਾ ਬਚਣਾ ਮੁਸ਼ਕਲ ਹੋ ਜਾਂਦਾ। ਬੱਚਾ ਬਿਲਕੁਲ ਠੀਕ ਹੈ ਅਤੇ ਆਪਣੇ ਪਰਿਵਾਰ ਕੋਲ ਹੈ।
Related Posts
ਪੰਜਾਬ ਦੇ ਸਕੂਲਾਂ ਦੇ ਨਾਂ ਵਿਚ ਬਦਲਾਵ
ਸੰਗਰੂਰ : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ ‘ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ…
ਹੁਣ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਤੋਂ ਘੱਟ ਨਹੀਂ
ਨਾਭਾ —ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਹੁਣ ਸਰਕਾਰੀ ਸਕੂਲਾਂ ‘ਚ ਸਟਾਫ…
ਰੀਅਲਮੀ ਦਾ ਇਹ ਸਮਾਰਟਫੋਨ 1000 ਰੁਪਏ ਤੱਕ ਹੋਇਆ ਸਸਤਾ
ਨਵੀ ਦਿਲੀ- ਮਾਰਚ ਦੇ ਅੰਤ ਤੱਕ ਭਾਰਤ ‘ਚ ਰੀਅਲਮੀ A1 ਤੇ ਰੀਅਲਮੀ 3 ਨੂੰ ਪੇਸ਼ ਕਰ ਸਕਦੀ ਹੈ। ਹੁਣ ਅਜਿਹਾ…