ਪਾਇਲ : ਇਥੋਂ ਦੇ ਨੇੜਲੇ ਪਿੰਡ ਬਾਬਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਇਨਾਮ ਵੰਡ ਸਮਾਰੋਹ ਵਿਚ ਇਲਾਕੇ ਦੀ ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਵਤਾਰ ਸਿੰਘ ਸੁਲ੍ਹਾਕੁਲ ਮੰਦਿਰ ਵਾਲੇ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਉਨ੍ਹਾ ਸੰਬੋਧਨ ਕਰਦਿਆਂ ਕਿਹਾ ਅੱਜਕਲ ਪੜ੍ਹਾਈ ਦਾ ਯੁੱਗ ਹੈ ਇਸ ਲਈ ਬੱਚਿਆਂ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਮੇਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰ ਸਕਣ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਦੇ ਮੁੱਖ ਸੇਵਾਦਾਰ ਡਾ. ਦੀਦਾਰ ਸਿੰਘ ਨੇ ਸੰਤ ਬਾਬਾ ਅਵਤਾਰ ਸਿੰਘ ਸੁਲ੍ਹਾਕੁਲ ਮੰਦਿਰ ਵਾਲਿਆਂ ਦਾ ਸਕੂਲ ਲਈ ਦੋ ਅਲਮਾਰੀਆਂ ਭੇਂਟ ਕਰਨ ਅਤੇ ਸਕੂਲ ਦੇ ਪਖਾਨਿਆਂ ਵਿਚ ਟਾਈਲਾਂ ਲਗਵਾਉਣ ਲਈ ਧੰਨਵਾਦ ਕੀਤਾ। ਇਸ ਸਮੇਂ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸ੍ਰੀ ਊਧਮ ਸਿੰਘ, ਡਾ. ਰਣਜੀਤ ਸਿੰਘ, ਮਹਿੰਦਰ ਸਿੰਘ ਫੌਜੀ, ਸਾਬਕਾ ਪੰਜਾਬੀ ਅਧਿਆਪਕਾ ਸ੍ਰੀਮਤੀ ਜੋਗਿੰਦਰ ਕੌਰ, ਸੈਂਟਰ ਮੁੱਖ ਅਧਿਆਪਕ ਹਰਪ੍ਰੀਤ ਸਿੰਘ, ਮਾਸਟਰ ਕਿਰਨ ਸਿੰਘ, ਮੈਡਮ ਬਿਮਲਾ ਰਾਣੀ, ਮੁੱਖ ਅਧਿਆਪਕ ਸੁਖਵਿੰਦਰ ਸਿੰਘ ਲਹਿਲ ਅਤੇ ਰਘਬੀਰ ਸਿੰਘ ਏ. ਐਸ.ਆਈ. ਆਦਿ ਹਾਜ਼ਰ ਸਨ।