ਮਾਨਸੂਨ ‘ਚ ਇਹ ਕੰਮ ਕਦੀ ਵੀ ਨਾ ਕਰੋ

ਬਹੁਤ ਲੋਕ ਮਾਨਸੂਨ ਦੀ ਬਾਰਸ਼ ਨੂੰ ਪਸੰਦ ਕਰਦੇ ਹਨ। ਮੌਨਸੂਨ ਦਾ ਮੌਸਮ ਹੁੰਦਾ ਤਾਂ ਬਹੁਤ ਚੰਗਾ ਹੈ, ਪਰ ਇਹ ਆਪਣੇ ਨਾਲ ਬਹੁਤ ਸਾਰੀਆਂ ਸਮਸਿਆਵਾਂ ਵੀ ਲੈ ਕੇ ਆਉਂਦਾ ਹੈ।ਇਸ ਮੌਸਮ ਵਿੱਚ ਵਾਲ ਝੜਨ ਲੱਗ ਜਾਂਦੇ ਹਨ।ਜੋ ਕਿ ਔਰਤਾਂ ਲਈ ਬਹੁਤ ਵੱਡੀ ਸਮੱਸਿਆ ਹੈ।

ਦਰਅਸਲ, ਬਰਸਾਤੀ ਮੌਸਮ ਆਪਣੇ ਨਾਲ ਨਮੀ ਲਿਆਉਂਦਾ ਹੈ, ਜਿਸ ਕਾਰਨ ਵਾਲਾਂ ਦੇ ਡਿੱਗਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਬਰਸਾਤ ਦੇ ਮੌਸਮ ਵਿਚ ਵਾਲਾਂ ਦੀ ਥੋੜ੍ਹੀ ਵਧੇਰੇ ਦੇਖਭਾਲ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਡੇ ਨਾਲ ਮਾਨਸੂਨ ਹੇਅਰ ਫਾਲ ਦੇ ਕੁਝ ਸੁਝਾਅ ਸਾਂਝੇ ਕਰਨ ਜਾ ਰਹੇ ਹਾਂ।

ਮੀਂਹ ਦੇ ਪਾਣੀ ਵਿੱਚ ਭਿੱਜਣ ਤੋਂ ਬਾਅਦ ਤੁਰੰਤ ਕਰੋ ਸ਼ੈਂਪੂ–

ਜੇਕਰ ਤੁਹਾਡੇ ਵਾਲ ਬਾਰਸ਼ ਵਿਚ ਭਿੱਜੇ ਹੋਏ ਹਨ, ਤਾਂ ਇਸ ਤੋਂ ਤੁਰੰਤ ਬਾਅਦ ਵਾਲਾਂ ਨੂੰ ਸ਼ੈਂਪੂ ਕਰਨਾ ਨਾ ਭੁੱਲੋ। ਕਿਉਂਕਿ ਮੀਂਹ ਦੇ ਪਾਣੀ ਵਿਚ ਕੈਮੀਕਲ ਅਤੇ ਕਾਰਬਨ ਹੁੰਦਾ ਹੈ, ਜੋ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਵਾਲਾਂ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਬਾਰਸ਼ ਵਿੱਚ ਬਾਹਰ ਨਿਕਲਦਿਆਂ ਆਪਣੇ ਵਾਲਾਂ ਨੂੰ ਢੱਕ ਕੇ ਰੱਖਣ ਦੀ ਕੋਸ਼ਿਸ਼ ਕਰੋ। ਜੇਕਰ ਨਹੀਂ ਤਾਂ ਘਰ ਆ ਕੇ ਤੁਰੰਤ ਹਲਕੇ ਸ਼ੈਂਪੂ ਨਾਲ ਵਾਲ ਧੋ ਲਓ ।


ਹੀਟ ਟੁਲਸ ਵਰਤੋਂ ਨਾ ਕਰੋ –
ਮਾਨਸੂਨ ਦੇ ਮੌਸਮ ਵਿੱਚ ਵਾਲਾਂ ‘ਤੇ ਸਟ੍ਰਾਈਟਰ, ਹੇਅਰ ਡ੍ਰਾਇਅਰ ਜਾਂ ਕਰਲਰ ਵਰਗੇ ਹੀਟ ਟੂਲ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਮੌਨਸੂਨ ਦੌਰਾਨ ਉਨ੍ਹਾਂ ਦੀ ਵਰਤੋਂ ਕਰਕੇ ਵਾਲਾਂ ਦੀਆਂ ਜੜ੍ਹਾਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।


ਤੇਲ ਦੀ ਮਾਲਸ਼ ਜ਼ਰੂਰ ਕਰੋ
ਬਾਰਸ਼ ਦੇ ਮੌਸਮ’ ਚ ਵਾਲਾਂ ‘ਤੇ ਕੋਸੇ ਤੇਲ ਦੀ ਮਾਲਿਸ਼ ਕਰੋ। ਗਰਮ ਤੇਲ ਦੀ ਵਰਤੋਂ ਕਰਕੇ ਮਾਲਿਸ਼ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ।ਇਸ ਤੋਂ ਇਲਾਵਾ ਤੇਲ ਗਰਮ ਕਰਨ ਨਾਲ ਇਹ ਥੋੜ੍ਹਾ ਜਿਹਾ ਪਤਲਾ ਹੋ ਜਾਂਦਾ ਹੈ, ਵਾਲਾਂ ‘ਚ ਬਿਹਤਰ ਤਰ੍ਹਾਂ ਨਾਲ ਰਸ ਜਾਂਦਾ ਹੈ।

ਗਿੱਲੇ ਵਾਲ ਨਾ ਬੰਨੋ-
ਬਾਰਿਸ਼ ਵਿੱਚ ਜੇਕਰ ਤੁਹਾਡੇ ਵਾਲ ਗੀਲੇ ਹੋ ਜਾਂਦੇ ਹਨ ਤਾਂ ਨੂੰ ਬੰਨੋ ਨਾ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਹੋਰ ਵੀ ਜ਼ਿਆਦਾ ਟੁੱਟਣਗੇ।


Comment As:

Comment (0)