Home LATEST UPDATE PSEB: ਪੰਜਾਬ ਬੋਰਡ ਦੇ ਨਤੀਜੇ ਵੈਬਸਾਈਟ ‘ਤੇ ਜਾਰੀ

PSEB: ਪੰਜਾਬ ਬੋਰਡ ਦੇ ਨਤੀਜੇ ਵੈਬਸਾਈਟ ‘ਤੇ ਜਾਰੀ

0
42

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ 12ਵੀਂ ਦੇ ਨਤੀਜੇ ਆਪਣੀ ਵੈਬਸਾਈਟ ‘ਤੇ ਅਪਲੋਡ ਕਰ ਦਿਤੇ ਹਨ। ਕੋਰੋਨਾ ਕਾਰਨ ਲਿਖਤੀ ਪ੍ਰੀਖਿਆ ਦੀ ਕਮੀ ਦੇ ਕਾਰਨ, ਇਸ ਵਾਰ 10 ਵੀਂ ਦੇ 30 ਫ਼ੀ ਸਦੀ, 11 ਵੀਂ ਦੇ 30 ਫ਼ੀ ਸਦੀ ਅਤੇ 12 ਵੀਂ ਪ੍ਰੀ ਬੋਰਡ ਦੇ 20 ਫ਼ੀ ਸਦੀ ਨੂੰ ਜੋੜ ਕੇ ਨਤੀਜੇ ਐਲਾਨ ਕੀਤੇ ਗਏ ਹਨ। ਤਾਜਾ ਮਿਲੇ ਨਤੀਜਿਆਂ ਅਨੁਸਾਰ ਇਸ ਸਾਲ ਪੰਜਾਬ ਦਾ ਨਤੀਜਾ 96.48 ਫ਼ੀ ਸਦੀ ਰਿਹਾ ਹੈ। ਆਰਟਸ ਵਿੱਚ 97.1 ਫ਼ੀ ਸਦੀ, ਕਾਮਰਸ ਸਟਰੀਮ ਵਿੱਚ 94.87 ਫ਼ੀ ਸਦੀ, ਵਿਗਿਆਨ ਵਿੱਚ 94 ਫ਼ੀ ਸਦੀ ਅਤੇ ਵੋਕੇਸ਼ਨਲ ਵਿੱਚ 98.51 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ 292663 ਵਿਦਿਆਰਥੀਆਂ ਨੇ ਪ੍ਰੀਖਿਆ ਫਾਰਮ ਭਰੇ ਸਨ। ਇਨ੍ਹਾਂ ਵਿੱਚੋਂ 282349 ਪਾਸ ਹੋਏ ਹਨ। ਵਿਦਿਆਰਥੀਆਂ ਦੇ ਨਤੀਜੇ ਵੇਖਣ ਲਈ http://www.pseb.ac.in/ ‘ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣੇ ਨੰਬਰਾਂ ਦੀ ਜਾਂਚ ਕਰ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here