ਮਾਛੀਵਾੜਾ ਸਾਹਿਬ – ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਅੱਜ ਇੱਕ ਪ੍ਰੇਮੀ ਜੋੜੇ ਜੋ ਕਿ ਰਿਸ਼ਤੇ ਵਿਚ ਦਿਓਰ ਭਰਜਾਈ ਲੱਗਦੇ ਸਨ ਨੇ ਆਪਣਾ ਪਿਆਰ ਪ੍ਰਵਾਨ ਨਾ ਚੜਦੇ ਦੇਖ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ‘ਚ ਜਾਨ ਨਿਕਲਦੀ ਦੋਵੇਂ ਹੀ ਤੈਰ ਕੇ ਬਾਹਰ ਆ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਮਰਾਲਾ ਦੇ ਇੱਕ ਪਿੰਡ ਦੇ ਨੌਜਵਾਨ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸਦੀ ਪਤਨੀ ਦੇ ਪ੍ਰੇਮ ਸਬੰਧ ਆਪਣੇ ਦਿਓਰ ਨਾਲ ਹੀ ਬਣ ਗਏ। ਪਤੀ ਨੂੰ ਆਪਣੇ ਭਰਾ ਤੇ ਪਤਨੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗ ਗਿਆ ਜਿਸ ਕਾਰਨ ਘਰ ਵਿਚ ਝਗੜਾ ਰਹਿਣ ਲੱਗ ਪਿਆ। ਦਿਓਰ-ਭਰਜਾਈ ਨੇ ਆਪਣਾ ਪਿਆਰ ਪ੍ਰਵਾਨ ਨਾ ਚੜਦੇ ਦੇਖ ਅੱਜ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜ੍ਹੇ ਜਾ ਕੇ ਇੱਕ-ਦੂਜੇ ਦਾ ਹੱਥ ਫੜ੍ਹ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਜਦੋਂ ਉਹ ਦੋਵੇਂ ਡੁੱਬਣ ਲੱਗੇ ਤਾਂ ਪ੍ਰੇਮੀ ਜਿਸ ਨੂੰ ਕਿ ਤੈਰਨਾ ਆਉਂਦਾ ਸੀ ਨੇ ਆਪਣੀ ਪ੍ਰੇਮਿਕਾ ਨੂੰ ਵੀ ਹੱਥ ਫੜ੍ਹ ਕੇ ਬਾਹਰ ਕੱਢ ਲਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਨੂੰ ਥਾਣੇ ਲਿਆਂਦਾ ਗਿਆ। ਪੁਲਿਸ ਵਲੋਂ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਂਬਰਾਂ ਤੇ ਪੰਚਾਇਤ ਨੂੰ ਸੱਦਿਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਾਨ ਸਿੰਘ ਨੇ ਦੱਸਿਆ ਕਿ ਆਤਮ-ਹੱਤਿਆ ਕਰਨ ਦੀ ਅਸਫ਼ਲ ਕੋਸ਼ਿਸ਼ ਕਰਨ ਵਾਲੇ ਪ੍ਰੇਮੀ ਜੋੜੇ ਨੂੰ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਚਾਇਤ ਨੇ ਫੈਸਲਾ ਕੀਤਾ ਕਿ ਵਿਆਹੁਤਾ ਦਾ ਉਸਦੇ ਪਤੀ ਨਾਲ ਤਲਾਕ ਕਰਵਾ ਕੇ ਪ੍ਰੇਮੀ ਦਿਓਰ ਨਾਲ ਵਿਆਹ ਕਰਵਾਇਆ ਜਾਵੇਗ
Related Posts
ਬ੍ਰਿਟੇਨ ਕਰੇਗਾ ਜਲਿਆਂਵਾਲਾ ਬਾਗ ”ਤੇ ਹਾਊਸ ਆਫ ਲਾਰਡਸ ”ਚ ਚਰਚਾ
ਲੰਡਨ— ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਸ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਭਾਰਤ ‘ਚ ਬ੍ਰਿਟਿਸ਼ ਰਾਜ…
ਅਣਗੌਲੇ ਮਹਾਨਾਇਕਾਂ ਦੀ ਦਾਸਤਾਨ
ਜਦੋਂ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ- ਗੁਰਚਰਨ ਨੂਰਪੁਰ ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ ਜਦੋਂ ਅੰਗਰੇਜ਼ ਸਰਕਾਰ ਅਤੇ…
ਦੇਸੀ ਇੰਜੀਨੀਅਰ ਦੀ ਨਿਵੇਕਲੀ ਖੋਜ, ਹੁਣ ਹਵਾ ਨਾਲ ਚੱਲੇਗੀ ਬਾਈਕ
ਕਪੂਰਥਲਾ — ਵੱਖਰੇ ਹੀ ਸ਼ੌਂਕ ਰੱਖਣ ਵਾਲੇ ਕਪੂਰਥਲਾ ਦੇ ਰਾਮ ਸਰੂਪ ਨੇ ਹਵਾ ਨਾਲ ਚੱਲਣ ਵਾਲਾ ਇਕ ਅਜਿਹਾ ਇੰਜਨ ਤਿਆਰ…