Online Education : ਬੱਚਿਆਂ ਲਈ ਵੱਡਾ ਖਤਰਾ

0
56

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ‘ਚ ਤਹਿਲਕਾ ਮਚਾਇਆ ਹੋਇਆ ਹੈ। ਕੋਵਿਡ-19 ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮਹਾਂਮਾਰੀ ਕਾਰਨ ਰੋਜ਼ਾਨਾ ਦੇ ਰਹਿਣ ਸਹਿਣ ਵਿਚ ਵੱਡਾ ਬਦਲਾਅ ਆਇਆ ਹੈ। ਇਨ੍ਹਾਂ ਤਬਦੀਲੀਆਂ ਤਹਿਤ ਸਿੱਖਿਆ ਖੇਤਰ ਵਿੱਚ ਵੀ ਵੱਡੀ ਤਬਦੀਲੀ ਵੇਖੀ ਜਾ ਰਹੀ ਹੈ। ਦਰਅਸਲ, ਕੋਵਿਡ-19 ਮਹਾਂਮਾਰੀ ਕਾਰਨ ਆਨਲਾਈਨ ਸਿੱਖਿਆ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਨੁਕਸਾਨ ਵੀ ਆਉਣ ਵਾਲੇ ਦਿਨਾਂ ਵਿੱਚ ਵੇਖੇ ਜਾ ਸਕਦੇ ਹਨ।


ਆਨਲਾਈਨ ਸਿੱਖਿਆ ਪ੍ਰਣਾਲੀ ਦੇ ਤਹਿਤ ਬੱਚਿਆਂ ਨੂੰ ਜ਼ਿਆਦਾਤਰ ਸਮਾਂ ਸਮਾਰਟਫੋਨ ਜਾਂ ਲੈਪਟਾਪ-ਕੰਪਿਊਟਰ ਦੇ ਸਾਹਮਣੇ ਬਿਤਾਉਣਾ ਪੈਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਵਿੱਚ ਮਾਇਓਪਿਆ (ਦੂਰਦਰਸ਼ਤਾ) ਦਾ ਕਾਰਨ ਵੀ ਬਣ ਸਕਦਾ ਹੈ। ਇਹ ਬੱਚਿਆਂ ਦੀ ਨਜ਼ਰ ਨੂੰ ਪ੍ਰਭਾਵਤ ਕਰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਆਸਾਨੀ ਨਾਲ ਉਪਲਬਧ ਹੁੰਦੇ ਹਨ, ਜਿਸ ਕਾਰਨ ਉਹ ਆਨਲਾਈਨ ਕਲਾਸਾਂ ਲਈ ਵਧੇਰੇ ਵਰਤੇ ਜਾਂਦੇ ਹਨ।

ਸਮਾਰਟਫੋਨ ਦਾ ਜ਼ਿਆਦਾ ਨੁਕਸਾਨ

ਡਾਕਟਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਦੇ ਕਾਰਨ ਅੱਖਾਂ ਦੀ ਰੌਸ਼ਨੀ ‘ਤੇ ਵਧੇਰੇ ਪ੍ਰਭਾਵ ਪੈ ਸਕਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਸਕਦੀ ਹੈ। ਹਾਲਾਂਕਿ ਮਹਿੰਗੇ ਯੰਤਰ ਖਰੀਦਣਾ ਹਰ ਕਿਸੇ ਦੀ ਗੱਲ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਨ ਲਾਈਨ ਸਿੱਖਿਆ ਲਈ ਸਮਾਰਟਫੋਨ ਦੀ ਵਰਤੋਂ ਬਹੁਤ ਨੁਕਸਾਨ ਪਹੁੰਚਾਉਂਦੀ ਹੈ।


ਡਾਕਟਰਾਂ ਦਾ ਮੰਨਣਾ ਹੈ ਕਿ ਇਕ ਵੱਡੀ ਸਕ੍ਰੀਨ ਯਾਨੀ ਲੈਪਟਾਪ ਜਾਂ ਕੰਪਿਊਟਰ ਦੀ ਵਰਤੋਂ ਆਨਲਾਈਨ ਅਧਿਐਨ ਲਈ ਵਧੇਰੇ ਢੁਕਵੀਂ ਹੈ। ਜੇ ਸੰਭਵ ਹੋਵੇ ਤਾਂ ਕੰਮ ਕਰਨ ਲਈ ਜਾਂ ਪੜ੍ਹਾਈ ਲਈ ਟੀਵੀ ਨੂੰ ਵੀ ਜੋੜਿਆ ਜਾ ਸਕਦਾ ਹੈ। ਡਾਕਟਰੀ ਸਲਾਹ ਅਨੁਸਾਰ ਸਕ੍ਰੀਨ ਨੂੰ ਅੱਖਾਂ ਦੇ ਨੇੜੇ ਰੱਖਣਾ, ਕਮਰੇ ਵਿੱਚ ਘੱਟ ਰੋਸ਼ਨੀ, ਛੋਟਾ ਫੋਂਟ, ਛੋਟਾ ਸਕ੍ਰੀਨ, ਗਲਤ ਤਰੀਕੇ ਨਾਲ ਬੈਠਣਾ ਵਰਗੇ ਕਾਰਨਾਂ ਕਰ ਕੇ ਮਾਇਓਪਿਆ ਹੋ ਸਕਦਾ ਹੈ।

Google search engine

LEAVE A REPLY

Please enter your comment!
Please enter your name here