ਨਵੀਂ ਦਿੱਲੀ : ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਕੇਂਦਰ ਸਰਕਾਰ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰਾਲੇ ਨੇ ਕਿਹਾ, ‘ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ ’ਚ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾਵੇਗਾ। ਸਿੱਕੇ ਦੇ ਇਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ, ਜਿਸ ਦੇ ਹੇਠਾਂ 'ਸਤਯਮੇਵ ਜਯਤੇ ਲਿਖਿਆ ਹੋਵੇਗਾ। ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ। ਇਹ ਆਰਥਿਕ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਇੱਕ ਯਾਦਗਾਰੀ ਸਿੱਕਾ ਹੈ। ਇਹ 3800 ਰੁਪਏ ਪ੍ਰਤੀ ਸਿੱਕਾ ਦੀ ਦਰ ਨਾਲ ਵੇਚਿਆ ਜਾਵੇਗਾ। ਇਸ ਸਿੱਕੇ ਦਾ ਵਜ਼ਨ 35 ਗ੍ਰਾਮ ਹੈ ਅਤੇ ਇਹ ਚਾਰ ਧਾਤਾਂ ਦਾ ਬਣਿਆ ਹੋਵੇਗਾ।’
75 ਰੁਪਏ ਦਾ ਸਿੱਕਾ 3800 ਰੁਪਏ ’ਚ ਵੇਚੇਗੀ ਸਰਕਾਰ
- By --
- Friday, 26 May, 2023
