ਮੰਡੀ (ਕੁਲਭੂਸ਼ਣ)— ਦਿਹਾਤੀ ਖੇਤਰਾਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਚੁੱਲ੍ਹੇ ਨਾਲ ਹੁਣ ਮੋਬਾਇਲ ਫੋਨ ਵੀ ਚਾਰਜ ਕੀਤਾ ਜਾ ਸਕਦਾ ਹੈ। ਜੇ.ਪੀ. ਯੂਨਵੀਰਸਿਟੀ ਵਾਕਨਾਘਾਟ (ਸੋਲਨ) ਦੇ ਵਿਦਿਆਰਥੀ ਵਿਭੋਰ ਵੱਲੋਂ ਬਣਾਏ ਗਏ ਇਕ ਮਾਡਲ ‘ਚ ਚੁੱਲ੍ਹੇ ਦੀ ਗਰਮੀ ਨਾਲ ਹੁਣ ਮੋਬਾਇਲ ਫੋਨ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੇ ਆਈ.ਆਈ.ਟੀ. ਮੰਡੀ ‘ਚ ਹਿਮਾਚਲ ਪ੍ਰਦੇਸ਼ ਦੀ ਤੀਜੀ ਸਾਇੰਸ ਕਾਂਗਰਸ ‘ਚ ਆਪਣਾ ਮਾਡਲ ਪ੍ਰਦਰਸ਼ਿਤ ਕੀਤਾ, ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਵਿਭੋਰ ਨੇ ਦੱਸਿਆ ਕਿ ਦਿਹਾਤੀ ਖੇਤਰਾਂ ‘ਚ ਬਿਜਲੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣਾ ਮੋਬਾਇਲ ਫੋਨ ਚਾਰਜ ਕਰਨ ‘ਚ ਪ੍ਰੇਸ਼ਾਨੀ ਆਉਂਦੀ ਹੈ। ਇਸ ਨੂੰ ਦੇਖਦੇ ਹੋਏ ਇਕ ਅਜਿਹਾ ਚੁੱਲ੍ਹਾ ਤਿਆਰ ਕੀਤਾ ਗਿਆ ਹੈ, ਜਿਸ ‘ਚ ਖਾਣਾ ਪਕਾਉਣ ਦੇ ਨਾਲ-ਨਾਲ ਮੋਬਾਇਲ ਫੋਨ ਵੀ ਚਾਰਜ ਕਰ ਸਕਦੇ ਹਾਂ।
Related Posts
Samsung Galaxy M31s Camera Features
Samsung Galaxy M31s ਦੀ ਕੀਮਤਾਂ 18,979 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। ਗਲੈਕਸੀ ਐਮ 31 ਵਿੱਚ 6.4 ਇੰਚ ਦੀ ਫੁੱਲ ਐਚਡੀ…
POCO X2 Camera Features
ਪੋਕੋ ਐਕਸ 2 ਆਪਣੇ ਹਿੱਸੇ ਦਾ ਇਕ ਸ਼ਕਤੀਸ਼ਾਲੀ ਸਮਾਰਟਫੋਨ ਹੈ।ਪੋਕੋ ਐਕਸ 2 ਦੇ 6 GB + 64 GB ਸਟੋਰੇਜ ਵੇਰੀਐਂਟ…
WhatsApp Update : ਹੁਣ ਆਪਣੇ ਆਪ ਹੋਣਗੇ ਮੈਸੇਜ ਡਿਲੀਟ
ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆਈ ਹੈ। ਵ੍ਹੱਟਸਐਪ…