ਮੋਗਾ : ਪ੍ਰਗਤੀਸ਼ੀਲ ਮੰਚ ਜ਼ਿਲ੍ਹਾ ਮੋਗਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਿੰਡਾਂ ਦੇ ਮਜ਼ਦੂਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਪ੍ਰਗਤੀਸ਼ੀਲ ਮੰਚ ਨਾਲ ਆ ਜੁੜੇ। ਇਸ ਮੌਕੇ ਮੰਚ ਦੇ ਪੰਜਾਬ ਦੇ ਕਨਵੀਨਰ ਬਲਕਰਨ ਮੋਗਾ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਂ ਵਾਲਾ ਨੇ ਉਨ੍ਹਾਂ ਦਾ ਗ਼ਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਸ ਵਾਰ ਵੀ ਲੋਕ ਸਭਾ ਦੀਆ ਚੋਣਾਂ ਵਿੱਚੋਂ ਲੋਕਾਂ ਦੇ ਬੁਨਿਆਦੀ ਮੁੱਦੇ ਗਾਇਬ ਹਨ।ਰਾਜਨੀਤਿਕ ਪਾਰਟੀਆਂ ਇੱਕ ਦੂਜੇ ‘ਤੇ ਸਿਰਫ ਚਿੱਕੜ ਹੀ ਉਛਾਲ ਰਹੀਆਂ ਹਨ। ਸੱਤਾ ਤੱਕ ਪਹੁੰਚਣ ਲਈ ਵੱਖ-ਵੱਖ ਵਿਚਾਰਧਾਰਾ ਦੀਆਂ ਪਾਰਟੀਆਂ ਵੀ ਆਪਣੇ ਅਸੂਲਾਂ ਨੂੰ ਛਿੱਕੇ ਟੰਗ ਕੇ ਇਕੱਠੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਜ਼ਿਆਦਾ ਸਮੇਂ ਤੱਕ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਲੋਕ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਚਾਹੁੰਦੇ ਹਨ। ਚੋਣ ਮੈਨੀਫੈਸਟੋ ਵਿੱਚ ਕੀਤੇ ਜਾਂਦੇ ਵਾਅਦਿਆ ਨੂੰ ਲਾਗੂ ਕਰਨ ਲਈ ਵੀ ਕਾਨੂੰਨੀ ਤੌਰ ‘ਤੇ ਪਾਬੰਦ ਬਨਾਇਆ ਜਾਵੇ, ਟਰਾਂਸਪੋਰਟ, ਬੈਂਕ, ਬੀਮਾ ਤੇ ਤੇਲ ਕੰਪਨੀਆਂ ਦਾ ਕੌਮੀਕਰਨ ਕੀਤਾ ਜਾਵੇ, ਮਾਤ-ਭਾਸ਼ਾ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 5 ਮਈ ਨੂੰ ਵਿਗਿਆਨਕ ਸਾਂਝੀਵਾਲਤਾ ਦੇ ਸੰਕਲਪ ਦੇ ਜਨਮਦਾਤਾ ਕਾਰਲ ਮਾਰਕਸ ਦੇ ਜਨਮ-ਦਿਨ ‘ਤੇ ਪਿੰਡ ਧੱਲੇ ਕੇ ਮੋਗਾ ਵਿਖੇ ਪ੍ਰਗਤੀਸ਼ੀਲ ਮੰਚ ਵੱਲੋਂ ਇਕ ਵਿਸ਼ੇਸ਼ ਚੇਤਨਾ ਕੈਂਪ ਲਗਾਇਆ ਜਾਵੇਗਾ।
Related Posts
ਭਾਰਤ ਦਾ ਪੁਲਾੜਨਾਮਾ : ਕਦੇ ਸਾਈਕਲ ”ਤੇ ਲੈ ਕੇ ਗਏ ਸੀ ਰਾਕੇਟ
ਨਵੀਂ ਦਿੱਲੀ— 21 ਨਵੰਬਰ 1963 ਨੂੰ ਕੇਰਲ ਵਿਚ ਤਿਰੁਅਨੰਤਪੁਰਮ ਨੇੜੇ ਥੰਬਾ ਤੋਂ ਪਹਿਲੇ ਰਾਕੇਟ ਨੂੰ ਲਾਂਚ ਕੀਤੇ ਜਾਣ ਦੇ ਨਾਲ…
ਪੰਜਾਬੀਆਂ ਨੇ ਦਰਿਆਈ ਪਾਣੀਆਂ ਤੋਂ ਆਪਣਾ ਦਾਹਵਾ ਕਿਵੇਂ ਛੱਡਿਆ ?
ਪੰਜਾਬ ‘ਚ 15 ਲੱਖ ਦੇ ਕਰੀਬ ਟਿਊਬਵੈਲ ਬੋਰ ਤੇ ਮੋਟਰ ਕੁਨੈਕਸ਼ਨ ਹਨ । ਇਹ ਮੋਟਰ ਕੁਨੈਕਸ਼ਨ ਝੋਨੇ ਦੇ ਸੀਜਨ ਵਿੱਚ…
ਖਾਉ ਓਲਾ ਤੇ ਬਦਾਮ ਕਦੇ ਨਹੀਂ ਹੋਵੇਗੀ ਅੱਖਾਂ ਦੀ ਸ਼ਾਮ
ਜਲੰਧਰ— ਮੋਬਾਇਲ-ਕੰਪਿਊਟਰ ‘ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ ‘ਤੇ…